ਪੰਜਾਬੀ ਗਾਇਕ ਕਰਨ ਔਜਲਾ ਦੀ ਬਾਲੀਵੁੱਡ ਇੰਡਸਟਰੀ ‘ਚ ਹੋਈ ਐਂਟਰੀ || Punjab News

0
89
Punjabi singer Karan Aujla's entry in the Bollywood industry

ਪੰਜਾਬੀ ਗਾਇਕ ਕਰਨ ਔਜਲਾ ਦੀ ਬਾਲੀਵੁੱਡ ਇੰਡਸਟਰੀ ‘ਚ ਹੋਈ ਐਂਟਰੀ

ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੇ ਗੀਤਾਂ ਨੇ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਸਿਨੇਮਾ ਵਿੱਚ ਵੀ ਆਪਣੇ ਪੈਰ ਫੈਲਾ ਲਏ ਹਨ। ਦੇਸ਼ -ਵਿਦੇਸ਼ ਤੇ ਹਰ ਜਗ੍ਹਾ ‘ਤੇ ਉਹਨਾਂ ਦੇ ਗੀਤ ਪਸੰਦ ਕੀਤੇ ਜਾਂਦੇ ਹਨ | ਇਸ ਵਿਚਾਲੇ ਔਜਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ , ਪੰਜਾਬੀ ਗਾਇਕ ਦੀ ਬਾਲੀਵੁੱਡ ਇੰਡਸਟਰੀ ਵਿੱਚ ਐਂਟਰੀ ਹੋ ਚੁੱਕੀ ਹੈ।

ਔਜਲਾ ਨੇ ਬਾਲੀਵੁੱਡ ਸੰਗੀਤ ਜਗਤ ਵਿੱਚ ਕੀਤੀ ਐਂਟਰੀ

ਇਸ ਗੱਲ ਦਾ ਖੁਲਾਸਾ ਗਾਇਕ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਰਾਹੀਂ ਹੋਇਆ ਹੈ। ਦਰਅਸਲ, ਖਬਰਾਂ ਮੁਤਾਬਕ ਕਰਨ ਔਜਲਾ ਨੇ ਬਾਲੀਵੁੱਡ ਸੰਗੀਤ ਜਗਤ ਵਿੱਚ ਐਂਟਰੀ ਹੈ |  ਉਨ੍ਹਾਂ ਦਾ ਗੀਤ ਧਰਮਾ ਪ੍ਰੋਡਕਸ਼ਨ ਦੇ ਤਹਿਤ ਸ਼ੂਟ ਕੀਤਾ ਗਿਆ ਹੈ। ਉਸ ਗੀਤ ਨੂੰ ਫ਼ਿਲਮ “ਬੈਡ ਨਿਊਜ਼” ਵਿੱਚ ਸ਼ਾਮਲ ਕੀਤਾ ਜਾਵੇਗਾ।  ਇਸ ਫ਼ਿਲਮ ਵਿੱਚ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਪੰਜਾਬੀ ਫੈਨਜ਼ ਲਈ ਇਹ ਮਾਣ ਵਾਲੀ ਗੱਲ ਹੈ , ਕਰਨ ਔਜਲਾ ਦਾ ਇਹ ਪਹਿਲਾ ਬਾਲੀਵੁੱਡ ਗੀਤ ਹੈ | ਇਸ ਗੀਤ ਨਾਲ ਉਹ ਬਾਲੀਵੁੱਡ ਦੀ ਦੁਨੀਆਂ ਵਿੱਚ ਕਦਮ ਰੱਖਣ ਜਾ ਰਹੇ ਹਨ |  ਦੱਸ ਦੇਈਏ ਕਿ ਇਹ ਫਿਲਮ ਅਗਲੇ ਮਹੀਨੇ 19 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।

ਇਹ ਵੀ ਪੜ੍ਹੋ : ਸੁਨੀਲ ਜਾਖੜ ਨੂੰ ਕੋਈ ਮਨਿਸਟਰੀ ਨਾ ਮਿਲਣ ‘ਤੇ ਸੁਖਜਿੰਦਰ ਰੰਧਾਵਾ ਨੇ ਚੁੱਕੇ ਸਵਾਲ

ਫਿਲਮ ਵਿੱਚ ਐਮੀ ਵਿਰਕ ਪਹਿਲੀ ਵਾਰ ਵਿੱਕੀ ਅਤੇ ਤ੍ਰਿਪਤੀ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਣਗੇ | ਇਸ ਫਿਲਮ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਰਨ ਔਜਲਾ ਨੇ ਪੰਜਾਬੀ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਹਨ ਅਤੇ ਫੈਨਜ਼ ਵੱਲੋਂ ਉਹਨਾਂ ਨੂੰ ਕਾਫੀ ਪਿਆਰ ਦਿੱਤਾ ਜਾਂਦਾ ਹੈ |

 

 

LEAVE A REPLY

Please enter your comment!
Please enter your name here