ਪੰਜਾਬੀ ਗਾਇਕ ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਦਾ ਹੋਇਆ ਤਲਾਕ

0
133

ਪੰਜਾਬੀ ਗਾਇਕ ਯੋ ਯੋ ਹਨੀ ਸਿੰਘ (Honey Singh) ਪਤਨੀ ਸ਼ਾਲਿਨੀ ਤਲਵਾਰ ਨਾਲ ਤਲਾਕ ਦੀਆਂ ਖਬਰਾਂ ਦੇ ਚੱਲਦੇ ਸੁਰਖੀਆਂ ਵਿੱਚ ਹਨ। ਦੱਸ ਦੇਈਏ ਕਿ ਗਾਇਕ ਉੱਪਰ ਪਤਨੀ ਸ਼ਾਲਿਨੀ ਵੱਲੋਂ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਸਮੇਤ ਕਈ ਗੰਭੀਰ ਦੋਸ਼ ਲਗਾਏ ਸੀ। ਪਿਛਲੇ ਹੀ ਸਾਲ ਸ਼ਾਲਿਨੀ ਨੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ।

ਦੱਸ ਦੇਈਏ ਕਿ ਗਾਇਕ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ’ਚ ਤਲਾਕ ਹੋ ਗਿਆ ਹੈ। ਸ਼ਾਲਿਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਤਲਾਕ ਦੀ ਪਟੀਸ਼ਨ ਦਾਇਰ ਕਰਕੇ ਗਾਇਕ ’ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਸਮੇਤ ਕਈ ਗੰਭੀਰ ਦੋਸ਼ ਲਾਏ ਸਨ।

ਇਸ ਦੇ ਨਾਲ ਹੀ ਹਨੀ ਸਿੰਘ ਅਤੇ ਸ਼ਾਲਿਨੀ ਹੁਣ ਅਧਿਕਾਰਤ ਤੌਰ ’ਤੇ ਵੱਖ ਹੋ ਗਏ ਹਨ। ਸ਼ਾਲਿਨੀ ਨੇ ਹਨੀ ਸਿੰਘ ਤੋਂ ਤਲਾਕ ਲਈ 10 ਕਰੋੜ ਰੁਪਏ ਭੱਤਾ ਮੰਗਿਆ ਸੀ ਪਰ ਹੁਣ ਦੋਵਾਂ ਵਿਚਾਲੇ 1 ਕਰੋੜ ਦਾ ਸਮਝੌਤਾ ਹੋਇਆ ਹੈ।

ਇਹ ਵੀ ਪੜ੍ਹੋ :ਕੇਂਦਰ ਸਰਕਾਰ ਨੇ ਟੁੱਟੇ ਚੌਲਾਂ ਦੇ ਨਿਰਯਾਤ ‘ਤੇ ਲਗਾਈ ਪਾਬੰਦੀ

ਵੀਰਵਾਰ ਨੂੰ ਹਨੀ ਸਿੰਘ ਨੇ ਦਿੱਲੀ ਸਾਕੇਤ ਜ਼ਿਲਾ ਅਦਾਲਤ ਦੀ ਫੈਮਿਲੀ ਕੋਰਟ ’ਚ ਸੀਲਬੰਦ ਲਿਫ਼ਾਫ਼ੇ ’ਚ 1 ਕਰੋੜ ਰੁਪਏ ਦਾ ਚੈੱਕ ਸ਼ਾਲਿਨੀ ਤਲਵਾਰ ਨੂੰ ਸੌਂਪਿਆ।

3 ਅਗਸਤ ਨੂੰ ਸ਼ਾਲਿਨੀ ਨੇ ਹਨੀ ਸਿੰਘ ਖਿਲਾਫ਼ ਦਿੱਲੀ ਦੀ ਤੀਸ ਹਜ਼ਾਰੀ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ। ਉਸ ਨੇ ਵਿਆਹ ਨੂੰ ਦਸ ਸਾਲ ਦਿੱਤੇ ਪਰ ਬਦਲੇ ’ਚ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪੀੜਤ ਕੀਤਾ ਗਿਆ।

 

LEAVE A REPLY

Please enter your comment!
Please enter your name here