ਪੰਜਾਬੀ ਕੁੜੀ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ
ਆਏ ਦਿਨ ਵਿਦੇਸ਼ਾ ਤੋਂ ਪੰਜਾਬੀ ਨੌਜਵਾਨਾਂ ਨੂੰ ਲੈ ਕੇ ਦੁਖਦਾਈ ਖਬਰਾਂ ਸਾਹਮਣੇ ਆਉਂਦੀ ਰਹਿੰਦੀਆਂ ਹਨ ਅਜਿਹੀ ਹੀ ਇਕ ਹੋਰ ਖਬਰ ਆਈ ਹੈ ਜਿੱਥੇ ਕਿ ਇੱਕ ਪੰਜਾਬਣ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਮੌਤ ਹੋ ਗਈ ਹੈ | ਪੰਜਾਬਣ ਦੀ ਪਛਾਣ ਸਿਮਰਨ ਕੌਰ ਖੱਟੜਾ ਵਜੋਂ ਹੋਈ ਹੈ, ਜੋ ਕਿ ਸਰੀ ਦੀ ਰਹਿਣ ਵਾਲੀ ਸੀ। ਮਿਲੀ ਜਾਣਕਾਰੀ ਅਨੁਸਾਰ ਸਿਮਰਨ ਕੌਰ ਇੱਕ ਮਹੀਨਾ ਪਹਿਲਾਂ ਲਾਪਤਾ ਹੋ ਗਈ ਸੀ। ਜਿਸ ਤੋਂ ਬਾਅਦ ਅੱਜ ਉਸਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸਦੀ ਪੁਸ਼ਟੀ ਕੈਨੇਡਾ ਦੀ ਪੁਲਿਸ ਵੱਲੋਂ ਕੀਤੀ ਗਈ ਹੈ |
27 ਅਪ੍ਰੈਲ ਨੂੰ ਬੱਸ ਵਿੱਚ ਸਫ਼ਰ ਕਰਦੇ ਹੋਏ ਦੇਖਿਆ ਗਿਆ
ਸਿਮਰਨ ਕੌਰ ਨੂੰ ਆਖਰੀ ਵਾਰ 27 ਅਪ੍ਰੈਲ ਨੂੰ ਬੱਸ ਵਿੱਚ ਸਫ਼ਰ ਕਰਦੇ ਹੋਏ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਸਦਾ ਕੁਝ ਪਤਾ ਨਹੀਂ ਲੱਗਿਆ | ਜਿਸ ਤੋਂ ਬਾਅਦ 19 ਮਈ ਨੂੰ ਕੈਨੇਡਾ ਦੇ ਫਰੇਜ਼ਰ ਦਰਿਆ ਵੋਚਨ ਤੋਂ ਸਿਮਰਨ ਦੀ ਦੇਹ ਬਰਾਮਦ ਕੀਤੀ ਗਈ ਹੈ । ਮੌਤ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਪਾਇਆ ਹੈ | ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ | ਸਿਮਰਨ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ :CA ਦੇ ਨਾਲ ਹੋਇਆ ਬ੍ਰੇਕਅੱਪ, ਗਰਲਫ੍ਰੈਂਡ ਨੂੰ GST ਲਗਾ ਕੇ ਭੇਜਿਆ ਇੰਨਾ ਬਿੱਲ
ਦੱਸ ਦੇਈਏ ਕਿ ਪਰਿਵਾਰ ਵੱਲੋਂ ਸਿਮਰਨ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਜਿਸਦੇ ਚੱਲਦਿਆਂ ਉਸਦੀ ਦੀ ਭਾਲ ਲਈ ਪਰਿਵਾਰ ਵੱਲੋਂ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ ਤੇ ਜਨਤਕ ਥਾਵਾਂ ‘ਤੇ ਸਿਮਰਨ ਦੇ ਪੋਸਟਰ ਵੀ ਲਗਾਏ ਸਨ। ਜਿਸ ਤੋਂ ਬਾਅਦ ਹੁਣ 19 ਸਾਲਾਂ ਸਿਮਰਨ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ | ਪੁਲਿਸ ਵੱਲੋਂ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਕੋਲੋਂ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।