ਕੈਨੇਡਾ, 30 ਜਨਵਰੀ 2026 : ਪੰਜਾਬੀ ਮੂਲ ਦੇ ਪਤੀ-ਪਤਨੀ ਦੀ ਕੈਨੇਡਾ ਦੇ ਕੈਲੀਗਰੀ (Calgary-Canada) ਵਿਖੇ ਭੇਦਭਰੇ ਹਾਲਾਤਾਂ (Challenging circumstances) ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਕੈਲਗਰੀ ਵਿਚ ਜੋ ਪੰਜਾਬੀ ਮੂਲ ਦੇ ਪਤੀ-ਪਤਨੀ (Husband-wife) ਦੀ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋਣ ਬਾਰੇ ਖਬਰ ਸਾਹਮਣੇ ਆਈ ਹੈ ਦੀ ਪਛਾਣ ਏਕਮਵੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਦੋਵੇਂ ਮ੍ਰਿਤਕ ਜਿ਼ਲ੍ਹਾ ਲੁਧਿਆਣਾ ਦੇ ਪਿੰਡ ਚੌਂਕੀਮਾਨ ਨਾਲ ਸਬੰਧਤ ਸਨ ।
ਪੁਲਸ ਕਰ ਰਹੀ ਹੈ ਮਾਮਲੇ ਦੀ ਹੋਮੀਸਾਈਡ ਯੂਨਿਟ ਜਾਂਚ
ਕੈਨੇਡਾ ਦੇ ਕੈਲਗਰੀ ਵਿਚ ਹੋਈ ਦੋਵੇਂ ਮੌਤਾਂ ਸਬੰਧੀ ਕੈਲਗਰੀ ਪੁਲਸ (Calgary Police) ਨੇ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਉਹ ਇਸ ਮਾਮਲੇ ਦੀ ਹੋਮੀਸਾਈਡ ਯੂਨਿਟ ਜਾਂਚ ਕਰ ਕਰ ਰਹੇ ਹਨ । ਇਨ੍ਹਾਂ ਦੋਵਾਂ ਦੇ ਪੋਸਟਮਾਰਟਮ (Postmortem) ਕਰਵਾਏ ਜਾਣਗੇ ਤੇ ਉਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ । ਪੁਲਸ ਦਾ ਕਹਿਣਾ ਹੈ ਕਿ ਜਾਂਚ ਮੁਕੰਮਲ ਕਰਨ ਤੋਂ ਬਾਅਦ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ।
Read More : ਭਾਰਤੀ ਮੂਲ ਦੀ ਔਰਤ ਦੇ ਕੈਨੇਡਾ ਵਿਚ ਕਤਲ ਤੇ ਦੋਸ਼ ਲੱਗੇ ਸਾਥੀ `ਤੇ









