ਹੁਣ ITR ਫਾਇਲ ਦਾਖਲ ਕਰਨਾ ਹੋ ਜਾਵੇਗਾ ਆਸਾਨ, ਜਾਣੋ ਕਿਵੇਂ

0
65

ਨਵੀਂ ਦਿੱਲੀ – ਇਨਕਮ ਟੈਕਸ ਰਿਟਰਨ (ITR) ਦਾਖ਼ਲ ਕਰਨ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਹੁਣ ਆਈ.ਟੀ. ਰਿਟਰਨ ਫਾਈਲ ਕਰਨਾ ਬਹੁਤ ਹੀ ਆਸਾਨ ਹੋ ਜਾਵੇਗਾ ਕਿਉਂਕਿ ਇੰਡੀਆ ਪੋਸਟ ਹੁਣ ਤੁਹਾਨੂੰ ਆਪਣੇ ਨਜ਼ਦੀਕੀ ਡਾਕਖਾਨੇ ਦੇ ਕਾਮਨ ਸਰਵਿਸ ਸੈਂਟਰ (ਪੋਸਟ ਆਫਿਸ, ਸੀਐਸਸੀ) ਕਾਊਂਟਰ ‘ਤੇ ਆਈ.ਟੀ.ਆਰ. ਦਾਇਰ ਕਰਨ ਦੀ ਸਹੂਲਤ ਦੇ ਰਹੀ ਹੈ। ਇੰਡੀਆ ਪੋਸਟ ਇਸ ਸੰਬੰਧੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ।

ਇੰਡੀਆ ਪੋਸਟ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕਿਹਾ ਹੈ ਕਿ ਹੁਣ ਤੁਹਾਨੂੰ ਆਪਣਾ ਆਈ.ਟੀ.ਆਰ. ਫਾਈਲ ਕਰਨ ਲਈ ਜ਼ਿਆਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਆਸਾਨੀ ਨਾਲ ਆਪਣੇ ਨੇੜਲੇ ਡਾਕਘਰ ਦੇ ਸੀਐਸਸੀ ਕਾਊਂਟਰ ‘ਤੇ ਆਪਣਾ ਆਈ.ਟੀ.ਆਰ. ਫਾਈਲ ਕਰ ਸਕਦੇ ਹੋ।

ਤੁਸੀਂ ਇਸ ਪ੍ਰਕਾਰ ਇਹ ਰਿਟਰਨ ਭਰ ਸਕਦੇ ਹੋ-

ਡਾਕਘਰ ਦੇ ਸੀ.ਐਸ.ਸੀ. ਕਾਊਂਟਰ ‘ਤੇ ਕਿਸੇ ਵੀ ਭਾਰਤੀ ਨਾਗਰਿਕ ਲਈ ਇੱਕ ਸਿੰਗਲ ਅਕਸੈੱਸ ਪੁਆਇੰਟ ਦੇ ਰੂਪ ਵਿਚ ਕੰਮ ਕਰਦਾ ਹੈ। ਜਿੱਥੇ ਇੱਕ ਹੀ ਵਿੰਡੋ ਉੱਤੇ ਡਾਕ ਬੈਂਕਿੰਗ ਅਤੇ ਬੀਮੇ ਨਾਲ ਜੁੜੀਆਂ ਵੱਖ ਵੱਖ ਸੇਵਾਵਾਂ ਉਪਲੱਬਧ ਹਨ। ਇੱਕ ਵਿਅਕਤੀ ਡਾਕਘਰ ਦੇ ਸੀ.ਐਸ.ਸੀ. ਕਾਊਂਟਰ ਤੋਂ ਵੱਖ ਵੱਖ ਸਰਕਾਰੀ ਯੋਜਨਾਵਾਂ ਨਾਲ ਜੁੜੀ ਜਾਣਕਾਰੀ ਅਤੇ ਇਨ੍ਹਾਂ ਯੋਜਨਾਵਾਂ ਤੋਂ ਪ੍ਰਾਪਤ ਹੋਣ ਵਾਲਾ ਲਾਭ ਪ੍ਰਾਪਤ ਕਰ ਸਕਦਾ ਹੈ। ਇਨ੍ਹਾਂ ਕਾਊਂਟਰਾਂ ਤੋਂ ਭਾਰਤ ਸਰਕਾਰ ਡਿਜੀਟਲ ਇੰਡੀਆ ਪ੍ਰੋਗਰਾਮ ਤਹਿਤ ਭਾਰਤੀ ਨਾਗਰਿਕਾਂ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਈ-ਸੇਵਾਵਾਂ ਪ੍ਰਦਾਨ ਕਰਦਾ ਹੈ।

LEAVE A REPLY

Please enter your comment!
Please enter your name here