ਅੱਜ ਭਾਰਤ ਕੋਲ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਣ ਦਾ ਮੌਕਾ ਹੈ। ਅੱਜ ਮਹਿਲਾ ਹਾਕੀ ਟੀਮ ਦਾ ਸੈਮੀਫਾਈਨਲ ਵਿੱਚ ਅਰਜਨਟੀਨਾ ਨਾਲ ਮੁਕਾਬਲਾ ਹੋਵੇਗਾ। ਭਾਰਤ ਦੀਆਂ ਧੀਆਂ ਕੋਲ ਅੱਜ ਇਤਿਹਾਸ ਰਚ ਕੇ ਪਹਿਲੀ ਵਾਰ ਓਲੰਪਿਕਸ ਦੇ ਫਾਈਨਲ ਵਿੱਚ ਪਹੁੰਚਣ ਦਾ ਮੌਕਾ ਹੈ। ਸਾਰਿਆਂ ਦੀਆਂ ਨਜ਼ਰਾਂ ਅੱਜ ਟੋਕੀਓ ਵਿੱਚ ਟੀਮ ਇੰਡੀਆ ‘ਤੇ ਹਨ ਕੁਆਰਟਰ ਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਸਭ ਤੋਂ ਵੱਡੀ ਪਰੇਸ਼ਾਨੀ ਵਿੱਚ ਆਸਟਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ।
ਭਾਰਤ ਦੀਆਂ ਇਹ 16 ਧੀਆਂ ਇਤਿਹਾਸ ਰਚ ਰਹੀਆਂ ਹਨ:
ਸੁਸ਼ੀਲਾ ਚਾਨੂ,ਮੋਨਿਕਾ ਮਲਿਕ,ਗੁਰਜੀਤ ਕੌਰ,ਸ਼ਰਮੀਲਾ ਦੇਵੀ ,ਨਵਜੋਤ ਕੌਰ,ਸਵਿਤਾ ਪੂਨੀਆ,ਰਾਣੀ ਰਾਮਪਾਲ,ਨੇਹਾ ਗੋਇਲ,ਨਿਸ਼ਾ ਵਾਰਸੀ,ਨਿੱਕੀ ਪ੍ਰਧਾਨ,ਲਾਲਰੇਮਸਿਆਮੀ,ਦੀਪ ਇੱਕਾ,ਸਲੀਮਾ ਤੇਤੇ, ਵੰਦਨਾ ਕਟਾਰੀਆ,ੳਦਿੱਤਾ ਦੁਹਾਨ,ਨਵਨੀਤ ਕੌਰ