ਹਰਿਆਲੀ ਨਾਲ ਹੋ ਸਕਦਾ ਹੈ ਦਿਮਾਗ ਤੇਜ਼, ਖੋਜੀਆਂ ਨੇ ਕੀਤਾ ਦਾਅਵਾ

0
221

ਹਰਿਆਲੀ ਦਾ ਜੀਵਨ ‘ਚ ਵਿਸ਼ੇਸ਼ ਮਹੱਤਵ ਹੈ। ਕੁਦਰਤ ਤੇ ਹਰਿਆਲੀ ਤੋਂ ਦੂਰੀ ਜ਼ਿੰਦਗੀ ’ਤੇ ਕਿੰਨਾ ਬੁਰਾ ਅਸਰ ਕਰ ਸਕਦੀ ਹੈ, ਇਹ ਜਾਣਦੇ ਹੋਏ ਵੀ ਲੋਕ ਮਹਾਨਗਰਾਂ ’ਚ ਰਹਿਣ ਲਈ ਮਜਬੂਰ ਹਨ। ਇਸਨੂੰ ਦੇਖਦੇ ਹੋਏ ਲੰਡਨ ਦੀ ਇਕ ਯੂਨੀਵਰਸਿਟੀ ’ਚ ਰਿਸਰਚ ਕੀਤੀ ਗਈ, ਜਿਸਦੇ ਨਤੀਜੇ ਦੱਸਦੇ ਹਨ ਕਿ ਹਰਿਆਲੀ ਸਰੀਰਕ ਵਿਕਾਸ ਲਈ ਤਾਂ ਫਾਇਦੇਮੰਦ ਹੈ ਹੀ ਇਸ ਦੇ ਨਾਲ ਹੀ ਮਾਨਸਿਕ ਵਿਕਾਸ ’ਚ ਵੀ ਇਸਦੀ ਅਹਿਮ ਭੂਮਿਕਾ ਹੈ।

ਹਰਿਆਵਲ ਸਿਹਤ ਲਈ ਬਹੁਤ ਲਾਭਦਾਇਕ ਹੁੁੰਦੀ ਹੈ ਇਸ ਨਾਲ ਤਨ ਤੇ ਮਨ ਦੋਵਾਂ ਨੂੰ ਲਾਭ ਮਿਲਦਾ ਹੈ। ਹੁਣ ਅਜਿਹੇ ਮਾਹੌਲ ਦਾ ਬੱਚਿਆਂ ਦੀ ਸਿਹਤ ’ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਇਕ ਅਧਿਐਨ ਕੀਤਾ ਗਿਆ ਹੈ। ਇਸਦਾ ਦਾਅਵਾ ਹੈ ਕਿ ਦਰੱਖਤਾਂ ਨੇੜੇ ਰਹਿਣ ਨਾਲ ਬੱਚਿਆਂ ਦਾ ਦਿਮਾਗੀ ਵਿਕਾਸ ਬਿਹਤਰ ਹੋ ਸਕਦਾ ਹੈ। ਇਸ ਨਾਲ ਨਾ ਸਿਰਫ਼ ਦਿਮਾਗ ਤੇਜ਼ ਹੋ ਸਕਦਾ ਹੈ, ਬਲਕਿ ਭਾਵਨਾਤਮਕ ਅਤੇ ਵਿਵਹਾਰ ਸੰਬੰਧੀ ਸਮੱਸਿਆਵਾਂ ਦਾ ਖ਼ਤਰਾ ਵੀ ਘੱਟ ਹੋ ਸਕਦਾ ਹੈ।

ਬ੍ਰਿਟੇਨ ਦੀ ਯੂਨੀਵਰਸਿਟੀ ਕਾਲਜ ਲੰਡਨ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਖੋਜਕਰਤਾਵਾਂ ਨੇ ਕਿਹਾ ਕਿ ਅਧਿਆਇ ਦੇ ਇਸ ਨਤੀਜੇ ਨਾਲ ਸ਼ਹਿਰੀ ਖੇਤਰਾਂ ’ਚ ਹਰਿਆਲੀ ਵਧਾਉਣ ਸੰਬੰਧੀ ਫੈਸਲਾ ਲੈਣ ’ਚ ਮਦਦ ਮਿਲ ਸਕਦੀ ਹੈ। ਇਹ ਨਤੀਜਾ ਲੰਡਨ ਦੇ 31 ਸਕੂਲਾਂ ’ਚ ਪੜ੍ਹਨ ਵਾਲੇ 9 ਤੋਂ 15 ਸਾਲ ਦੀ ਉਮਰ ਦੇ 3,568 ਬੱਚਿਆਂ ਦੇ ਡਾਟਾ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਕੱਢਿਆ ਗਿਆ ਹੈ।

ਬੱਚਿਆਂ ਦੀ ਉਮਰ ਦਾ ਇਹ ਇੱਕ ਅਜਿਹਾ ਦੌਰ ਹੁੰਦਾ ਹੈ, ਜਦੋਂ ਉਨ੍ਹਾਂ ’ਚ ਸੋਚਣ, ਸਮਝਣ ਅਤੇ ਵਿਚਾਰ ਕਰਨ ਦੀਆਂ ਸਮਰੱਥਾਵਾਂ ਦਾ ਵਿਕਾਸ ਹੁੰਦਾ ਹੈ। ਇਸ ਲਈ ਉਨ੍ਹਾਂ ਦੁਆਰਾ ਕੀਤੀ ਖੋਜ ਅਨੁਸਾਰ ਹਰਿਆਲੀ ਜੀਵਨ ‘ਚ ਵਿਸ਼ੇਸ਼ ਮਹੱਤਵ ਰੱਖਦੀ ਹੈ।

LEAVE A REPLY

Please enter your comment!
Please enter your name here