ਸੋਨੂੰ ਸੂਦ ਨੇ ਖੇਤੀ ਕਾਨੂੰਨ ਵਾਪਸ ਲੈਣ ‘ਤੇ ਕੀਤਾ ਟਵੀਟ, ਕਿਹਾ – ਕਿਸਾਨ ਵਾਪਸ ਆਪਣੇ ਖੇਤਾਂ ’ਚ ਜਾਣਗੇ

0
97

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਅੱਜ ਖੇਤੀ ਕਾਨੂੰਨ ਵਾਪਸ ਲੈਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ‘ਤੇ ਇਸ ਐਲਾਨ ਨੂੰ ਇਤਿਹਾਸਕ ਦੱਸਿਆ ਹੈ। ਸੋਨੂੰ ਸੂਦ ਨੇ ਪ੍ਰਤੀਕਿਰਿਆ ਟਵੀਟ ਰਾਹੀਂ ਦਿੱਤੀ ਹੈ।

ਸੋਨੂੰ ਨੇ ਟਵੀਟ ’ਚ ਲਿਖਿਆ, ‘ਕਿਸਾਨ ਵਾਪਸ ਆਪਣੇ ਖੇਤਾਂ ’ਚ ਜਾਣਗੇ, ਦੇਸ਼ ਦੇ ਖੇਤ ਮੁੜ ਤੋਂ ਲਹਿਰਾਉਣਗੇ। ਧੰਨਵਾਦ ਨਰਿੰਦਰ ਮੋਦੀ ਜੀ, ਇਸ ਇਤਿਹਾਸਕ ਫ਼ੈਸਲੇ ਨਾਲ ਕਿਸਾਨਾਂ ਦਾ ਪ੍ਰਕਾਸ਼ ਪੁਰਬ ਹੋਰ ਵੀ ਇਤਿਹਾਸਕ ਹੋ ਗਿਆ। ਜੈ ਜਵਾਨ ਜੈ ਕਿਸਾਨ।’

ਇਸ ਟਵੀਟ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਸੋਨੂੰ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਟਵੀਟ ਸਾਂਝਾ ਕੀਤਾ ਹੈ, ਜਿਸ ਨਾਲ ਉਹ ਲਿਖਦੀ ਹੈ, ‘ਦੁਖੀ, ਸ਼ਰਮਨਾਕ ਤੇ ਬਿਲਕੁਲ ਅਨੁਚਿਤ। ਜੇਕਰ ਸੜਕਾਂ ’ਤੇ ਬੈਠੇ ਲੋਕ ਕਾਨੂੰਨ ਬਣਾਉਣਾ ਸ਼ੁਰੂ ਕਰਨਗੇ ਤੇ ਚੁਣੀ ਹੋਈ ਸਰਕਾਰ ਦੇ ਪਾਰਲੀਮੈਂਟ ਦੇ ਕਾਨੂੰਨ ਨਹੀਂ ਮੰਨਣਗੇ ਤਾਂ ਇਹ ਇਕ ‘ਜਿਹਾਦੀ ਮੁਲਕ’ ਹੈ। ਉਨ੍ਹਾਂ ਸਾਰੇ ਲੋਕਾਂ ਨੂੰ ਮੁਬਾਰਕਾਂ ਜੋ ਇਸ ਨੂੰ ਅਜਿਹਾ ਹੀ ਚਾਹੁੰਦੇ ਸਨ।’

LEAVE A REPLY

Please enter your comment!
Please enter your name here