ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਭੋਗ ਸਮਾਗਮ ਹੈ। ਅੱਜ ਹਰ ਇੱਕ ਦੀ ਅੱਖ ਨਮ ਹੈ। ਮਾਨਸਾ ਦੀ ਅਨਾਜ ਮੰਡੀ ‘ਚ ਉਨ੍ਹਾਂ ਦਾ ਭੋਗ ਸਮਾਗਮ ਰੱਖਿਆ ਗਿਆ ਹੈ। ਜਿਸ ‘ਚ ਭਾਰੀ ਗਿਣਤੀ ‘ਚ ਲੋਕ ਇੱਕਠੇ ਹੋ ਰਹੇ ਹਨ। ਮੂਸੇਵਾਲੇ ਦੇ ਭੋਗ ‘ਤੇ ਪੰਜਾਬੀ ਕਲਾਕਾਰ ਕੁਲਵਿੰਦਰ ਬਿੱਲਾ, ਕੌਰ ਬੀ ਅਤੇ ਮੈਂਡੀ ਤੱਖਰ, ਰੇਸ਼ਮ ਸਿੰਘ ਅਨਮੋਲ ਵੀ ਪਹੁੰਚ ਚੁੱਕੇ ਹਨ। ਪੰਜਾਬੀ ਗਾਇਕ ਰੇਸ਼ਮ ਅਨਮੋਲ ਨੇ ਕਿਹਾ ਕਿ ਪੰਜਾਬ ਨੇ ਹੀਰਾ ਗਵਾ ਦਿੱਤਾ ਹੈ ਤੇ ਇਹ ਵੀ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਅੱਜ ਲੋਕ ਮੂਸੇਵਾਲਾ ਨੂੰ ਦੇਸ਼ ਵਿਦੇਸ਼ ਚ ਸੁਣਦੇ ਨੇ। ਉਨ੍ਹਾਂ ਕਿਹਾ ਮੂਸੇਵਾਲਾ ਪੰਜਾਬੀ ਮਾਂ ਬੋਲੀ ਨੂੰ ਦੇਸ਼ ਵਿਦੇਸ਼ ਤੱਕ ਲੈ ਕੇ ਗਿਆ।
