ਸਿੱਖਿਆ ‘ਤੇ ਬਹਿਸ ਜਾਰੀ : Pargat Singh ਨੇ ਸ਼ੇਅਰ ਕੀਤੀ ਗੁਰਦਾਸਪੁਰ ਦੇ ਸਰਕਾਰੀ ਸਕੂਲ ਦੀ ਝਲਕ

0
157

ਚੰਡੀਗੜ੍ਹ : ਪੰਜਾਬ ਅਤੇ ਦਿੱਲੀ ਦੇ ਸਕੂਲਾਂ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਵਿੱਚ ਲਗਾਤਾਰ ਟਵਿੱਟਰ ਵਾਰ ਜਾਰੀ ਹੈ। ਆਏ ਦਿਨ ਦੋਵੇਂ ਇੱਕ ਦੂਜੇ ‘ਤੇ ਜ਼ੁਬਾਨੀ ਹਮਲੇ ਬੋਲ ਰਹੇ ਹਨ। ਇਸ ‘ਚ ਹੁਣ ਪਰਗਟ ਸਿੰਘ ਨੇ ਗੁਰਦਾਸਪੁਰ ਦੇ ਸਕੂਲ ਦੀ ਇੱਕ ਵੀਡੀਓ ਸਾਂਝੀ ਕਰ ਬਿਨ੍ਹਾਂ ਨਾਮ ਲਏ ਮਨੀਸ਼ ਸਿਸੋਦੀਆ ‘ਤੇ ਹਮਲਾ ਬੋਲਿਆ ਹੈ।

ਮੂਸੇਵਾਲਾ ਦੀ ਕਾਂਗਰਸ ‘ਚ ਸ਼ਾਮਿਲ ਹੋਣ ਦੀ ਕੀ ਹੈ ਮਜਬੂਰੀ ?, ਕੌਣ ਕਰਦਾ ਸੀ ਤੰਗ ਪਰੇਸ਼ਾਨ ਇਹ ਵੀ ਸੁਣੋ | On Air

ਦਰਅਸਲ ਪਰਗਟ ਸਿੰਘ ਨੇ ਟਵੀਟ ਕਰ ਲਿਖਿਆ ਇਹ ਗੁਰਦਾਸਪੁਰ ਦੇ ਸੀਮਾਵਰਤੀ ਜ਼ਿਲ੍ਹੇ ‘ਚ ਸਾਡਾ ਸਰਕਾਰੀ ਸਕੂਲ ਸ਼ੇਖੂਪੁਰਾ ਹੈ। ਪੰਜਾਬ ਦੇ ਅਧਿਆਪਕਾਂ, ਸਥਾਨਕ ਭਾਈਚਾਰੇ, ਐਨਆਰਆਈ ਅਤੇ ਸਾਡੀ ਸਰਕਾਰ ‘ਤੇ ਮਾਣ ਹੈ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਸਕੂਲ ਬਣਾਉਣ ਲਈ ਨਜ਼ਰ ਦਿਖਾਈ ਅਤੇ ਆਪਣਾ ਸਮਾਂ, ਊਰਜਾ ਅਤੇ ਪੈਸਾ ਲਗਾਇਆ।

LEAVE A REPLY

Please enter your comment!
Please enter your name here