ਸਿਰਿਸ਼ਾ ਬਾਂਦਲਾ ਅੱਜ ਭਰੇਗੀ ਪੁਲਾੜ ਲਈ ਉਡਾਣ

0
106

ਭਾਰਤੀ ਮੂਲ ਦੀ ਤੀਜੀ ਮਹਿਲਾ ਅੱਜ ਪੁਲਾੜ ਵਿੱਚ ਕਦਮ ਰੱਖੇਗੀ। ਆਂਧਰਾ ਪ੍ਰਦੇਸ਼ ਦੇ ਚਿਰਾਲਾ ਵਿਖੇ ਪੈਦਾ ਹੋਈ 34 ਸਾਲਾਂ ਐਰੋਨਾਟੀਕਲ ਇੰਜੀਨੀਅਰ ਸਿਰਿਸ਼ਾ ਬਾਂਦਲਾ ਵਰਜਿਨ ਗੈਲੇਕਟਿਕ ਦੇ ਵੀ.ਐੱਸ.ਐੱਸ. ਯੂਨਿਟੀ ’ਤੇ ਚਾਲਕ ਦਲ ਦੇ 5 ਮੈਂਬਰਾਂ ਨਾਲ ਪੁਲਾੜ ਲਈ ਉਡਾਣ ਭਰੇਗੀ ।

ਸਿਰਿਸ਼ਾ , ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਤੋਂ ਬਾਅਦ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਤੀਸਰੀ ਮਹਿਲਾ ਹੋਵੇਗੀ। ਸਿਰਿਸ਼ਾ ਨੇ ਹਿਊਸਟਨ ਵਿਖੇ ਸਿੱਖਿਆ ਪ੍ਰਾਪਤ ਕੀਤੀ ਹੈ। ਸਿਰਿਸ਼ਾ ਦੇ ਨਾਲ ਹੀ ਵਰਜਿਨ ਦੇ ਸੰਸਥਾਪਕ ਰਿਚਰਡ ਬ੍ਰੇਨਸਨ ਅਤੇ ਚਾਰ ਹੋਰ ਵਿਅਕਤੀ ਵੀ ਪੁਲਾੜ ਵਿੱਚ ਜਾਣਗੇ।

ਸਿਰਿਸ਼ਾ ਨੇ ਇੱਕ ਟਵੀਟ ਕਰਦਿਆਂ ਕਿਹਾ, “ਮੈਂ ਯੂਨਿਟੀ 22 ਦੇ ਸ਼ਾਨਦਾਰ ਚਾਲਕ ਦਲ ਅਤੇ ਇੱਕ ਅਜਿਹੀ ਕੰਪਨੀ ਦਾ ਹਿੱਸਾ ਬਣਨ ਲਈ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਜਿਸਦਾ ਮਿਸ਼ਨ ਪੁਲਾੜ ਨੂੰ ਸਾਰਿਆਂ ਲਈ ਉਪਲੱਬਧ ਕਰਵਾਉਣਾ ਹੈ।”

ਵਰਜਿਨ ਗੈਲੈਕਟਿਕ ‘ਤੇ ਬਾਂਦਲਾ ਦੇ ਪ੍ਰੋਫਾਈਲ ਦੇ ਅਨੁਸਾਰ ਉਹ ਪੁਲਾੜ ਯਾਤਰੀ ਨੰਬਰ 004 ਹੋਵੇਗੀ ਅਤੇ ਉਡਾਣ ਦੌਰਾਨ ਉਹ ਰਿਸਰਚਰ ਐਕਸਪੀਰੀਐਂਸ ਦੀ ਭੂਮਿਕਾ ਨਿਭਾਏਗੀ।

ਸਿਰਿਸ਼ਾ ਨੇ 6 ਜੁਲਾਈ ਨੂੰ ਵਰਜਿਨ ਗੈਲੈਕਟਿਕ ਦੇ ਟਵਿੱਟਰ ਅਕਾਊਂਟ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ, “ਜਦੋਂ ਮੈਂ ਪਹਿਲੀ ਵਾਰ ਸੁਣਿਆ ਕਿ ਮੈਨੂੰ ਇਹ ਮੌਕਾ ਮਿਲ ਰਿਹਾ ਹੈ, ਤਾਂ ਮੈਂ ਨਿਸ਼ਬਦ ਹੋ ਗਈ ਸੀ। ਇਹ ਇੱਕ ਸ਼ਾਨਦਾਰ ਮੌਕਾ ਹੈ ਜਦੋਂ ਪੁਲਾੜ ਵਿੱਚ ਵੱਖਰੇ ਪਿਛੋਕੜ, ਸਥਾਨ ਅਤੇ ਵੱਖਰੇ-ਵੱਖਰੇ ਭਾਈਚਾਰੇ ਦੇ ਲੋਕ ਹੋਣਗੇ।”

ਜੇ ਸਭ ਕੁਝ ਠੀਕ ਰਿਹਾ ਤਾਂ ਬ੍ਰੇਨਸਨ ਲਗਭਗ 90 ਮਿੰਟਾਂ ਲਈ ਅਸਮਾਨ ਵਿੱਚ ਰਹਿਣਗੇ। ਸਪੇਸਸ਼ਿੱਪ ਟੂ ਦੀ ਸਪੀਡ 2,300 ਮੀਲ ਪ੍ਰਤੀ ਘੰਟਾ ਹੋਵੇਗੀ। ਇਹ ਫਲਾਈਟ ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਨਿਊ ਮੈਕਸੀਕੋ ਤੋਂ ਉਡਾਣ ਭਰੇਗੀ। ਇਸ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ।

LEAVE A REPLY

Please enter your comment!
Please enter your name here