ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਘੱਗਰ ਨੇੜਲੇ ਪਿੰਡਾਂ ਦਾ ਦੌਰਾ

0
57
MLA Shutrana

ਬਾਦਸ਼ਾਹਪੁਰ, ਸ਼ੁਤਰਾਣਾ, ਪਾਤੜਾਂ, ਪਟਿਆਲਾ, 1 ਸਤੰਬਰ 2025 : ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ (MLA from Shutrana Kulwant Singh) ਨੇ ਅੱਜ ਸ਼ੁਤਰਾਣਾ ‘ਚ ਘੱਗਰ ਦਰਿਆ ਦੇ ਵਹਾਅ ਨੇੜਲੇ ਪਿੰਡਾਂ ਬਾਦਸ਼ਾਹਪੁਰ, ਰਸੌਲੀ, ਰਾਮਪੁਰ ਪੜਤਾ, ਹਰਚੰਦਪੁਰਾ, ਅਰਨੇਟੂ, ਤੇਈਪੁਰ, ਸਾਗਰਾ, ਸ਼ੁਤਰਾਣਾ, ਨਾਈਵਾਲ, ਗੁਲਹਾੜ, ਜੋਗੇਵਾਲ ਤੇ ਮਤੌਲੀ ਵਿਖੇ ਨਾਜ਼ੁਕ ਥਾਵਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜਾ ਲਿਆ । ਇਸ ਮੌਕੇ ਐਸ. ਡੀ. ਐਮ. ਪਾਤੜਾਂ ਅਸ਼ੋਕ ਕੁਮਾਰ ਤੇ ਡਰੇਨੇਜ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ ਸਮੇਤ ਬੀ. ਡੀ. ਪੀ. ਓ. ਦੇ ਹੋਰ ਅਧਿਕਾਰੀ ਵੀ ਮੌਜੂਦ ਸਨ ।

ਵਿਧਾਇਕ ਵੱਲੋਂ ਬਾਦਸ਼ਾਹਪੁਰ, ਰਸੌਲੀ, ਰਾਮਪੁਰ ਪੜਤਾ, ਹਰਚੰਦਪੁਰਾ, ਸ਼ੁਤਰਾਣਾ,ਅਰਨੇਟੂ, ਤੇਈਪੁਰ, ਨਾਈਵਾਲ, ਗੁਲਹਾੜ, ਜੋਗੇਵਾਲ, ਸਾਗਰਾ ਤੇ ਮਤੌਲੀ ਦਾ ਐਸ. ਡੀ. ਐਮ, ਡਰੇਨੇਜ ਤੇ ਹੋਰ ਅਧਿਕਾਰੀਆਂ ਨਾਲ ਦੌਰਾ

ਇਸ ਮੌਕੇ ਹਲਕਾ ਵਿਧਾਇਕ ਨੇ ਜਲ ਨਿਕਾਸ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ । ਉਨ੍ਹਾਂ ਕਿਹਾ ਕਿ ਘੱਗਰ ਦੇ ਕਮਜ਼ੋਰ ਕਿਨਾਰਿਆਂ (The weak banks of the Ghaggar) ਵਾਲੇ ਥਾਵਾਂ ਨੂੰ ਮਿੱਟੀ ਨਾਲ ਭਰੇ ਥੈਲਿਆਂ ਨਾਲ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਪਾਣੀ ਉਛਲਣ ਤੋਂ ਬਚਾਇਆ ਜਾਵੇ । ਇਸ ਤੋਂ ਇਲਾਵਾ ਮਿੱਟੀ ਦੇ ਭਰੇ ਥੈਲੇ, ਮਸ਼ੀਨਰੀ ਅਤੇ ਲੋੜੀਂਦਾ ਸਟਾਫ਼ ਵੀ ਇਥੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਿਆ ਜਾ ਸਕੇ ।

ਜਲ ਨਿਕਾਸ ਤੇ ਮਾਲ ਵਿਭਾਗ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ

ਉਨ੍ਹਾਂ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਯਤਨਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ । ਵਿਧਾਇਕ ਕੁਲਵੰਤ ਸਿੰਘ (Kulwant Singh) ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੀ ਹਰੇਕ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰੰਤੂ ਹਾਲ ਦੀ ਘੜੀ ਅਜਿਹੀ ਕੋਈ ਸਥਿਤੀ ਨਹੀਂ ਹੈ ਤੇ ਸਾਰੇ ਪ੍ਰਬੰਧ ਇਹਤਿਆਤਨ ਕੀਤੇ ਜਾ ਰਹੇ ਹਨ । ਇਸ ਸਮੇਂ ਪਾਣੀ ਕੰਟਰੋਲ ਹੇਠ ਹੈ ਤੇ ਆਸ ਹੈ ਕਿ ਪਾਣੀ ਦਾ ਪੱਧਰ ਆਉਣ ਵਾਲੇ ਸਮੇਂ ਵਿੱਚ ਘੱਟ ਹੋਵੇਗਾ । ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ । ਇਸ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ ।

Read More : ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਘੱਗਰ ਦਰਿਆ ਦੇ ਟਿਵਾਣਾ ਬੰਨ੍ਹ ਦਾ ਦੌਰਾ

LEAVE A REPLY

Please enter your comment!
Please enter your name here