ਵੱਡੀ ਭੈਣ ਸੁਮਨ ਤੂਰ ਨੇ ਨਵਜੋਤ ਸਿੱਧੂ ‘ਤੇ ਲਾਏ ਗੰਭੀਰ ਇਲਜ਼ਾਮ

0
51

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ‘ਚ ਵੱਡਾ ਧਮਾਕਾ ਹੋਇਆ ਹੈ। ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਵਾਦਾਂ ‘ਚ ਘਿਰ ਗਏ ਹਨ। ਨਵਜੋਤ ਸਿੱਧੂ ਦੀ ਵੱਡੀ ਭੈਣ ਡਾਕਟਰ ਸੁਮਨ ਤੂਰ ਨੇ ਉਨ੍ਹਾਂ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਭਰਾ ਸਿੱਧੂ ਨੇ ਮਾਂ ਨਿਰਮਲ ਭਗਵੰਤ ਅਤੇ ਭੈਣਾਂ ਨੂੰ ਘਰੋਂ ਕੱਢ ਦਿੱਤਾ ਸੀ। ਨਵਜੋਤ ਸਿੱਧੂ ਨੇ ਲੋਕਾਂ ਨੂੰ ਝੂਠ ਬੋਲਿਆ ਕਿ ਜਦੋਂ ਉਹ (ਸਿੱਧੂ) ਦੋ ਸਾਲ ਦਾ ਸੀ ਤਾਂ ਉਸਦੇ ਮਾਤਾ-ਪਿਤਾ ਵੱਖ ਹੋ ਗਏ ਸਨ। ਸੁਮਨ ਤੂਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਲਾਵਾਰਸ ਹਾਲਤ ‘ਚ ਦਿੱਲੀ ਰੇਲਵੇ ਸਟੇਸ਼ਨ ‘ਤੇ ਦਮ ਤੋੜਿਆ ਸੀ।

ਪੱਤਰਕਾਰ ਵੱਲੋਂ ਲੀਡਰਾਂ ਬਾਰੇ ਪੁੱਛਣ ‘ਤੇ ਕਿਉਂ ਕੱਢਣ ਲੱਗੇ ਲੋਕ ਗਾਲ੍ਹਾਂ

ਸੁਮਨ ਤੂਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਮਿਲਣ ਗਏ ਸਨ ਪਰ ਉਨ੍ਹਾਂ ਗੇਟ ਨਹੀਂ ਖੋਲ੍ਹਿਆ। ਇੱਥੋਂ ਤਕ ਕਿ ਉਸ ਦਾ ਮੋਬਾਈਲ ਨੰਬਰ ਵੀ ਬੰਦ ਸੀ। ਸੁਮਨ ਤੂਰ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਮਾਂ ਤੇ ਪਿਤਾ ਦੇ ਵਿਛੋੜੇ ਬਾਰੇ ਝੂਠ ਬੋਲ ਰਹੇ ਹਨ। ਨਵਜੋਤ ਸਿੱਧੂ ਦੀ ਸੱਸ ਜਸਵੀਰ ਕੌਰ ਨੇ ਸਾਡਾ ਘਰ ਬਰਬਾਦ ਕਰ ਦਿੱਤਾ। ਮੈਂ ਕਦੇ ਵੀ ਆਪਣੇ ਜੱਦੀ ਘਰ ਵਾਪਸ ਨਹੀਂ ਜਾ ਸਕਦੀ ਸੀ। ਅਮਰੀਕਾ ਦੇ ਨਿਊਯਾਰਕ ‘ਚ ਰਹਿੰਦੇ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਇੰਨੇ ਸਾਲਾਂ ਬਾਅਦ ਚੋਣਾਂ ਦੇ ਸਮੇਂ ‘ਤੇ ਇਲਜ਼ਾਮ ਕਿਉਂ ਲਗਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਮੈਂ ਲੇਖ ਹਾਸਲ ਕਰਨਾ ਚਾਹੁੰਦੀ ਸੀ, ਜਿਸ ‘ਚ ਨਵਜੋਤ ਸਿੱਧੂ ਨੇ ਮੇਰੀ ਮਾਂ ਅਤੇ ਪਿਤਾ ਦੇ ਵੱਖ ਹੋਣ ਦਾ ਬਿਆਨ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੈਂ ਅਜਿਹਾ ਚੋਣਾਂ ਕਾਰਨ ਨਹੀਂ ਕਰ ਰਹੀ, ਸਗੋਂ ਮੈਨੂੰ ਇਕ ਲੇਖ ਰਾਹੀਂ ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਨੇ ਮੇਰੀ ਮਾਂ ਬਾਰੇ ਬਿਆਨ ਦਿੱਤਾ ਸੀ ਕਿ ਜਦੋਂ ਉਹ 2 ਸਾਲ ਦੇ ਸਨ ਤਾਂ ਉਹ ਅਤੇ ਉਨ੍ਹਾਂ ਦੇ ਪਿਤਾ ਵੱਖ ਹੋ ਗਏ ਸਨ। ਉਨ੍ਹਾਂ ਦਾ ਆਪਣੀ ਮਾਂ ਤੇ ਭੈਣਾਂ ਨਾਲ ਕੋਈ ਰਿਸ਼ਤਾ ਨਹੀਂ ਹੈ।

ਸੰਘਣੀ ਧੁੰਦ ‘ਚ ਸਰਹੱਦ ‘ਤੇ ਚੱਲੀ ਗੋਲੀ, ਦੇਖੋ ਕੀ ਕੀ ਹੋਇਆ ਬਰਾਮਦ, ਸਰਹੱਦ ਤੋਂ On Air ਦੀ ਖ਼ਾਸ ਰਿਪੋਰਟ

ਸੁਮਨ ਨੇ ਕਿਹਾ ਕਿ ਜੋ ਸਿੱਧੂ ਆਪਣੇ ਪਰਿਵਾਰ ਦਾ ਨਹੀਂ ਹੋਇਆ, ਕਿਸੇ ਹੋਰ ਦਾ ਕੀ ਹੋਵੇਗਾ। ਸਿੱਧੂ ਨੇ ਪੈਸਿਆਂ ਤੋਂ ਬਾਅਦ ਮਾਂ ਨੂੰ ਲਾਵਾਰਿਸ ਛੱਡ ਦਿੱਤਾ। ਸਿੱਧੂ ਨੇ ਭਾਵੇਂ ਕਰੋੜਾਂ ਦੀ ਕਮਾਈ ਕੀਤੀ ਹੋਵੇ ਪਰ ਉਹ ਪਰਿਵਾਰ ਦਾ ਨਹੀਂ ਹੋ ਸਕਿਆ। ਭੈਣ ਸੁਮਨ ਨੇ ਦੱਸਿਆ ਕਿ ਉਸ ਨੇ ਸਿੱਧੂ ਨਾਲ ਗੱਲ ਕਰਨ ਲਈ ਕਈ ਮੈਸੇਜ ਭੇਜੇ ਪਰ ਭਰਾ ਨੇ ਉਸ ਨੂੰ ਬਲਾਕ ਕਰ ਦਿੱਤਾ। ਸੁਮਨ ਨੇ ਦੱਸਿਆ ਕਿ ਉਸ ਦੀ ਇਕ ਭੈਣ ਵੀ ਸੀ। ਉਸ ਦੀ ਮੌਤ ਹੋ ਚੁੱਕੀ ਹੈ। ਜਦੋਂ ਭੈਣ ਦੀ ਮੌਤ ਹੋਈ ਤਾਂ ਭਤੀਜੀ ਇਕੱਲੀ ਸੀ। ਉਹ ਸਪੈਸ਼ਲ ਚਾਈਲਡ ਸੀ। ਸੁਮਨ ਉਸ ਨੂੰ ਅਮਰੀਕਾ ਲੈ ਗਈ। ਸੁਮਨ ਤੂਰ ਨੇ ਕਿਹਾ ਕਿ ਭਰਾ ਸਿੱਧੂ ਸਬੂਤਾਂ ਸਮੇਤ ਸਭ ਕੁਝ ਦੱਸਦੇ ਹਨ। ਉਹ ਚਾਹੁੰਦੀ ਹੈ ਕਿ ਮਾਂ ਦਾ ਪਰੂਫ ਵੀ ਜ਼ਰੂਰ ਦੇਣ। ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਦੀ ਪਤਨੀ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਪਿਤਾ ਦੇ ਦੋ ਵਿਆਹ ਹੋਏ ਸਨ। ਉਨ੍ਹਾਂ ਦੇ ਪਿਤਾ ਦੇ ਪਹਿਲੇ ਵਿਆਹ ਤੋਂ ਦੋ ਧੀਆਂ ਹਨ।

LEAVE A REPLY

Please enter your comment!
Please enter your name here