ਵਰਿੰਦਰ ਮਿੱਤਲ ਅਗਰਵਾਲ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਨਿਯੁਕਤ

0
97

ਅਗਰਵਾਲ ਸਮਾਜ ਪ੍ਰਤੀ ਸਮਰਪਣ ਭਾਵਨਾ ਨੂੰ ਦੇਖਦਿਆਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਕਹਿਣ ‘ਤੇ ਪੰਜਾਬ ਸਰਕਾਰ ਵੱਲੋਂ ਕਾਂਗਰਸ ਪਾਰਟੀ ਦੇ ਯੂਥ ਆਗੂ ਵਰਿੰਦਰ ਮਿੱਤਲ ਨੂੰ ਅਗਰਵਾਲ ਭਲਾਈ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।

ਵਰਿੰਦਰ ਮਿੱਤਲ ਦੀ ਇਸ ਨਿਯੁਕਤੀ ’ਤੇ ਅਗਰਵਾਲ ਸਮਾਜ ਦੇ ਭਾਈਚਾਰੇ ਨੇ ਮਾਣ ਮਹਿਸੂਸ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰਵਾਲ ਸਭਾ ਭਵਾਨੀਗੜ੍ਹ ਦੇ ਪ੍ਰਧਾਨ ਰਹਿੰਦਿਆਂ ਵਰਿੰਦਰ ਮਿੱਤਲ ਨੇ ਅਗਰਵਾਲ ਸਮਾਜ ਦੀ ਭਲਾਈ ਲਈ ਕੀਤੇ ਕੰਮ ਮੀਲ ਪੱਥਰ ਹਨ।

ਇਸ ਦੌਰਾਨ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਅਗਰਵਾਲ ਸਮਾਜ ਨੂੰ ਉੱਚਾ ਚੁੱਕਣ ਲਈ ਵਰਿੰਦਰ ਮਿੱਤਲ ਵੱਲੋੰ ਕੀਤੀ ਮਿਹਨਤ ਦਾ ਫਲ ਦਿੱਤਾ ਹੈ, ਹੁਣ ਉਹ ਸਮਾਜ ਤੇ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਨਗੇ। ਮਿੱਤਲ ਨੇ ਕਿਹਾ ਕਿ ਕਿਹਾ ਕਿ ਉਨ੍ਹਾਂ ਨੂੰ ਸੌੰਪੀ ਗਈ ਜੁੰਮੇਵਾਰੀ ਨੂੰ ਉਹ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ।

ਮਿੱਤਲ ਦੀ ਨਿਯੁਕਤੀ ’ਤੇ ਅਗਰਵਾਲ ਭਾਇਚਾਰੇ ਦੇ ਬ੍ਰਿਜ ਲਾਲ ਮਿੱਤਲ, ਡਾ. ਧਰਮਪਾਲ ਗੋਇਲ, ਜੀਵਨ ਗੋਇਲ, ਅਸ਼ੋਕ ਗੋਇਲ, ਅਨਿਲ ਕਾਂਸਲ, ਦਿਵੇਸ਼ ਕੁਮਾਰ ਬੱਬੀ, ਅਨਿਲ ਮਿੱਤਲ, ਗੋਲਡੀ ਮਿੱਤਲ, ਚਮੇਲ ਦਾਸ ਮਿੱਤਲ, ਫਕੀਰ ਚੰਦ ਸਿੰਗਲਾ, ਮਨਦੀਪ ਬਾਂਸਲ, ਸੁਨੀਲ ਮਿੱਤਲ, ਵਰਿੰਦਰ ਸਿੰਗਲਾ, ਵਿਨੋਦ ਸਿੰਗਲਾ, ਪ੍ਰੇਮ ਚੰਦ ਗਰਗ ਤੋੰ ਇਲਾਵਾ ਕਾਂਗਰਸੀ ਆਗੂ ਪ੍ਰਦੀਪ ਕੱਦ, ਵਰਿੰਦਰ ਪੰਨਵਾਂ, ਬਲਵਿੰਦਰ ਪੂਨੀਆ, ਸੰਜੂ ਵਰਮਾ, ਸੰਜੀਵ ਲਾਲਕਾ, ਇਕਬਾਲ ਤੂਰ ਆਦਿ ਵੱਲੋੰ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

LEAVE A REPLY

Please enter your comment!
Please enter your name here