ਪੰਜਾਬ ਕਾਂਗਰਸ ਪ੍ਰਧਾਨ ਨਵੋਜਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਸ਼ਹਿਰੀ ਇਲਾਕਿਆਂ ਵਿੱਚ ਲੇਬਰ ਰੁਜ਼ਗਾਰ ਗਾਰੰਟੀ ਯੋਜਨਾ ਲਿਆਉਂਦੀ ਜਾਵੇਗੀ। ਚੰਡੀਗੜ੍ਹ ਚ ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ ਵਿੱਚ ਗਰੀਬ ਮਜ਼ਦੂਰਾਂ ਦੀ ਭਲਾਈ ਨੂੰ ਤਰਜੀਹ ਰਹੇਗੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਕਾਫ਼ੀ ਸਾਲਾਂ ਦੇ ਤਜ਼ੁਰਬੇ ਤੋਂ ਬਾਅਦ ਪੰਜਾਬ ਮਾਡਲ ਲੈ ਕੇ ਆਏ ਹਨ।
ਪਿੰਡਾਂ ਵਾਲੇ ਮੁੰਡਿਆਂ ਬਾਰੇ ਗਲਤ ਬੋਲਿਆ ਜਾਂਦਾ, “ਪਰ ਉਹ ਜਿਆਦਾ ਇੱਜ਼ਤ ਦਿੰਦੇ ਆ”: Simar Kaur “Cafe Aura”
ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਕਦੇ ਵੀ ਮਜ਼ਦੂਰ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਜਿੱਥੇ ਬੀਤੇ ਦਿਨ ਪੱਲੇਦਾਰ ਮਜ਼ਦੂਰਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਅੱਜ ਮਜ਼ਦੂਰਾਂ ਨਾਲ ਗੱਲਬਾਤ ਕਰਨ ਲਈ ਉਹ ਮਦਨਪੁਰ ਚੌਂਕ ਵੀ ਪੁੱਜੇ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਜ਼ਿਆਦਾਤਰ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ।
ਦੇਖੋ ਕਿੱਥੋ ਦਾ ਕਿਹੜਾ ਹੈ ਇਹ ਲੀਡਰ, ਜੋ ਲੋਕਾਂ ਨੂੰ ਮਿਲਣ ਲਈ ਨਿਕਲਿਆ ਪੈਂਦਲ, ਜਾਣੋ ਹੁਣ ਕਦੋਂ ਰੁਕੇਗਾ…?
ਉਨ੍ਹਾਂ ਨੇ ਕਿਹਾ ਕਿ ਲੇਬਰ ਨੂੰ ਸ਼ਹਿਰੀ ਇਲਾਕਿਆਂ ‘ਚ ਰੁਜ਼ਗਾਰ ਗਾਰੰਟੀ ਦੇਵਾਂਗੇ। ਮਨਰੇਗਾ ਦੀ ਤਰਜ ‘ਤੇ ਰੁਜ਼ਗਾਰ ਗਾਰੰਟੀ ਦਿੱਤੀ ਜਾਵੇਗੀ। ਅਨਸਕਿਲਡ ਲੇਬਰ ਲਈ ਮਾਡਲ ਲੈ ਕੇ ਆਵਾਂਗੇ। ਹਰ ਮਜ਼ਦੂਰ ਨੂੰ BPL ਕਾਰਡ ਦੇਵਾਂਗੇ।