ਲੁਧਿਆਣਾ : ਲੁਧਿਆਣਾ ‘ਚ ਇੱਕ ਇਮਾਰਤ ਦੇ ਡਿੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਅੱਜ ਸੀਮਾ ਚੌਂਕ ਨੇੜੇ ਆਰ. ਕੇ. ਰੋਡ ‘ਤੇ ਸਥਿਤ ਇੱਕ 3 ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਹਾਦਸੇ ਮਗਰੋਂ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ। ਫਿਲਹਾਲ ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ ਅਤੇ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਹੈ।
ਜਾਣਕਾਰੀ ਅਨੁਸਾਰ ਇਸ ਇਮਾਰਤ ‘ਚ ਕੁੱਝ ਸਮਾਂ ਪਹਿਲਾਂ ਅੱਗ ਲੱਗੀ ਸੀ ਪਰ ਮਾਲਕ ਵੱਲੋਂ ਇਮਾਰਤ ਦੀ ਮੁਰੰਮਤ ਨਹੀਂ ਕਰਵਾਈ ਗਈ। ਪਿਛਲੇ ਦਿਨੀਂ ਭਾਰੀ ਮੀਂਹ ਦੌਰਾਨ ਨਗਰ ਨਿਗਮ ਵੱਲੋਂ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ। ਅੱਜ ਸਵੇਰੇ ਇਮਾਰਤ ਦਾ ਉੱਪਰੀ ਹਿੱਸਾ ਡਿੱਗ ਗਿਆ ਅਤੇ ਇਮਾਰਤ ਅਤੇ ਲੇਬਰ ਕੁਆਰਟਰਾਂ ‘ਚ ਮੌਜੂਦ ਕਈ ਲੋਕ ਮਲਬੇ ਹੇਠਾਂ ਆ ਗਏ।
ਇਸ ਮੌਕੇ ਮੌਜੂਦ ਲੋਕਾਂ ਨੇ ਇਮਾਰਤ ਦੇ ਮਾਲਕ ਵੱਲੋਂ ਸੀਲ ਤੋੜ ਦਾ ਦੋਸ਼ ਲਾਇਆ ਗਿਆ ਹੈ, ਜਦੋਂ ਕਿ ਮਾਲਕ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਦੀ ਇਮਾਰਤ ‘ਚ ਕੋਈ ਮੌਜੂਦ ਨਹੀਂ ਸੀ।