ਮੀਂਹ ਪੈ ਰਿਹੈ, ਨਹੀਂ ਦਰਜ ਹੋ ਸਕਦਾ ਕੇਸ : ਪੰਜਾਬ ਪੁਲਿਸ

0
62

ਤਰਨਤਾਰਨ : ਪੰਜਾਬ ਪੁਲਿਸ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦਰਅਸਲ, ਇਹ ਮਾਮਲਾ ਮੋਬਾਈਲ ਖੋਹਬਾਜ਼ੀ ਨਾਲ ਜੁੜਿਆ ਹੈ। ਇਹ ਘਟਨਾ ਮੰਗਲਵਾਰ ਦੀ ਹੈ। ਦੋ ਲੁਟੇਰਿਆਂ ਵੱਲੋਂ ਇੱਕ ਅੋਰਤ ਤੋਂ ਮੋਬਾਇਲ ਖੋਹਿਆ ਗਿਆ ਤੇ ਇਸ ਸੰਬੰਧ ‘ਚ ਜਦੋਂ ਮੁਲਜ਼ਮਾਂ ‘ਤੇ ਐੱਫੳਾਈਆਰ ਦਰਜ ਕਰਨ ਲਈ ਪੁਲਿਸ ਨੂੰ ਕਿਹਾ ਗਿਆ ਤਾਂ ਇਸ ਮਾਮਲੇ ਵਿਚ ਪੁਲਿਸ ਵੱਲੋਂ ਇਹ ‘ਦਲੀਲ’ ਦਿੱਤੀ ਗਈ ਕਿ , ”ਬਾਰਸ਼ ਪੈ ਰਹੀ ਹੈ ਤੇ ਕੇਸ ਦਰਜ ਨਹੀਂ ਕੀਤਾ ਜਾ ਸਕਦਾ’। ਜਦੋਂ ਕਿ ਦੋ ਮੁਲਜ਼ਮਾਂ ਰਣਬੀਰ ਤੇ ਜਸ਼ਨਪ੍ਰਰੀਤ ਨੂੰ ਮੌਕੇ ‘ਤੇ ਫੜ ਲਿਆ ਗਿਆ ਸੀ ਪਰ ਘਟਨਾ ਤੋਂ 24 ਘੰਟੇ ਬਾਅਦ ਵੀ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਹੈ।

ਇਸ ਸੰਬੰਧ ‘ਚ ਜਦੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਪੁਲਿਸ ਚੌਕੀ ਬੱਸ ਅੱਡਾ ਦੇ ਇੰਚਾਰਜ ਏਐੱਸਆਈ ਗੱਜਣ ਸਿੰਘ ਨੇ ਕਿਹਾ ਕਿ ਮੰਗਲਵਾਰ ਨੂੰ ਕਿਸੇ ਕੰਮ ਵਿਚ ਰੁੱਝਿਆ ਹੋਇਆ ਸਾਂ। ਹੁਣ (ਬੁੱਧਵਾਰ ਨੂੰ ਮੀਂਹ ਪੈ ਰਿਹਾ ਹੈ, ਇਸ ਲਈ ਐੱਫਆਈਆਰ ਦਰਜ ਨਹੀਂ ਹੋ ਸਕਦੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਵੀਰਵਾਰ ਨੂੰ ਕੇਸ ਦਰਜ ਕਰ ਕੇ ਕਾਪੀ ਭੇਜ ਦੇਵਾਂਗੇ।

ਉੱਥੇ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਕਿਹਾ ਹੈ ਕਿ ਦੋਵਾਂ ਅਨਸਰਾਂ ‘ਤੇ ਕੇਸ ਦਰਜ ਹੋਣਾ ਚਾਹੀਦਾ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਲਾਪਰਵਾਹੀ ਕਿਉਂ ਹੋਈ? ਇਸ ਬਾਰੇ ਡੀਐੱਸਪੀ ਤੋਂ ਰਿਪੋਰਟ ਤਲ਼ਬ ਕੀਤੀ ਜਾਵੇਗੀ।

ਬਾਈਕ ਸਵਾਰ ਦੋ ਲੁਟੇਰਿਆਂ ਨੇ ਮੰਗਲਵਾਰ ਸ਼ਾਮ ਨੂੰ ਕੱਕਾ ਕੰਡਿਆਲਾ ਰੋਡ ਨਜ਼ਦੀਕ ਔਰਤ ਤੋਂ ਮੋਬਾਈਲ ਫੋਨ ਖੋਹ ਲਿਆ ਸੀ। ਇਸ ਦੌਰਾਨ ਅੰਮ੍ਰਿਤਸਰ ਵਾਲੇ ਪਾਸੇ ਦੋਸਤ ਨਾਲ ਕਾਰ ਵਿਚ ਜਾ ਰਹੇ ਸੌਰਵ ਨੇ ਲੁਟੇਰਿਆਂ ਨੂੰ ਲਲਕਾਰਿਆ ਤਾਂ ਉਹ ਪੁਲਿਸ ਲਾਈਨ ਵਾਲੇ ਪਾਸੇ ਭੱਜ ਗਏ ਸਨ। ਉਨ੍ਹਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਪੁਲਿਸ ਲਾਈਨ ਦਾ ਗੇਟ ਬੰਦ ਹੋਣ ਕਾਰਨ ਲੁਟੇਰੇ ਪਰਤਣ ਲੱਗੇ ਤਾਂ ਸੌਰਵ ਦੀ ਮਦਦ ਨਾਲ ਪੁਲਿਸ ਨੇ ਦੋਵਾਂ ਨੂੰ ਬਾਈਕ ਤੇ ਮੋਬਾਈਲ ਸਮੇਤ ਕਾਬੂ ਕਰ ਲਿਆ ਸੀ। ਮੁਲਜ਼ਮਾਂ ਦੀ ਪਛਾਣ ਪਿੰਡ ਦਾਸੂਵਾਲ, ਵਲਟੋਹਾ ਵਾਸੀ ਰਣਬੀਰ ਤੇ ਜਸ਼ਨਪ੍ਰਰੀਤ ਸਿੰਘ ਵਜੋਂ ਹੋਈ ਸੀ।

LEAVE A REPLY

Please enter your comment!
Please enter your name here