ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਹਾਲਤ ਫਿਰ ਤੋਂ ਨਾਜ਼ੁਕ ਹੋ ਗਈ ਹੈ। ਉਨ੍ਹਾਂ ਨੂੰ ਮੁੜ ਵੈਂਟੀਲੇਟਰ ‘ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਗਾਇਕਾ ਨੂੰ 8 ਜਨਵਰੀ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਲਤਾ ਮੰਗੇਸ਼ਕਰ 92 ਸਾਲ ਦੇ ਹਨ ਅਤੇ ਉਨ੍ਹਾਂ ਨੂੰ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਹਨ। ਇਸ ਦੌਰਾਨ ਉਨ੍ਹਾਂ ਦੇ ਜਲਦੀ ਤੋਂ ਠੀਕ ਹੋਣ ਲਈ ਦੇਸ਼ ਭਰ ‘ਚ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
ਜੇ ਭੈਣ ਜਿੱਤ ਗਈ ਤਾਂ ਛੇਤੀ ਵਿਕਾਸ ਹੋਊ , ਜੇ ਨਹੀਂ, ਤਾਂ ਵੀ ਮੈਂ ਮੋਗੇ ਲਈ ਕੰਮ ਕਰਦਾ ਰਹੂੰ – ਸੋਨੂੰ ਸੂਦ
ਲਤਾ ਮੰਗੇਸ਼ਕਰ ਦਾ ਇਲਾਜ ਕਰ ਰਹੇ ਡਾਕਟਰ ਪ੍ਰਤੀਤ ਸਮਦਾਨੀ ਅਨੁਸਾਰ ਲਤਾ ਜੀ ਦੀ ਸਿਹਤ ਫਿਰ ਤੋਂ ਵਿਗੜ ਗਈ ਹੈ। ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਭੇਜ ਦਿੱਤਾ ਗਿਆ ਹੈ। ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।
ਹਾਲ ਹੀ ‘ਚ ਜਾਣਕਾਰੀ ਮਿਲੀ ਸੀ ਕਿ ਗਾਇਕਾ ਲਤਾ ਮੰਗੇਸ਼ਕਰ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਹੈ। ਹਾਲਾਂਕਿ ਤਾਜ਼ਾ ਜਾਣਕਾਰੀ ਅਨੁਸਾਰ ਲਤਾ ਮੰਗੇਸ਼ਕਰ ਅਜੇ ਵੀ ਆਈਸੀਯੂ ਵਾਰਡ ‘ਚ ਹਨ ਪਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।
ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਖੁਲਾਸਾ !, ਸੁਣੋ ਕੌਣ ਹੋਵੇਗਾ CM ਚਿਹਰਾ
ਲਤਾ ਮੰਗੇਸ਼ਕਰ ਨੇ ਸੱਤ ਦਹਾਕਿਆਂ ਦੇ ਆਪਣੇ ਕਰੀਅਰ ‘ਚ ਕਈ ਭਾਰਤੀ ਭਾਸ਼ਾਵਾਂ ਵਿੱਚ 30,000 ਤੋਂ ਵੱਧ ਗੀਤ ਗਾਏ ਹਨ। ਲਤਾ ਮੰਗੇਸ਼ਕਰ ਨੂੰ ਸਭ ਤੋਂ ਉੱਚੇ ਭਾਰਤੀ ਨਾਗਰਿਕ ਪੁਰਸਕਾਰ ਭਾਰਤ ਰਤਨ, ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾ ਸਾਹਿਬ ਫਾਲਕੇ ਪੁਰਸਕਾਰ ਸਮੇਤ ਦਰਜਨਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।