ਮਸ਼ਰੂਮ ਸਿਹਤ ਲਈ ਕਿਵੇਂ ਹੁੰਦੀ ਹੈ ਫਾਇਦੇਮੰਦ, ਜਾਣੋ

0
87

ਮਸ਼ਰੂਮ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ। ਮਸ਼ਰੂਮ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਨਾਈਟਰੋਜਨ, ਫਾਸਫੋਰਸ ਐਸਿਡ ਪਾਇਆ ਜਾਂਦਾ ਹੈ। ਇਸ ਨੂੰ ਫਾਈਬਰ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਮਸ਼ਰੂਮ ਦੀ ਵਰਤੋ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਮਸ਼ਰੂਮ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ-

ਇੰਮਿਊਨਿਟੀ ਵਧਾਉਂਦੀ ਹੈ

ਇਹ ਸਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ ‘ਚ ਵਾਧਾ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ। ਮਸ਼ਰੂਮ ‘ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਨਾਈਟਰੋਜਨ, ਫਾਸਫੋਰਸ ਐਸਿਡ ਪਾਇਆ ਜਾਂਦਾ ਹੈ। ਇਨ੍ਹਾਂ ਦੀ ਵਜ੍ਹਾ ਕਰਕੇ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।

ਸਰਦੀ ਤੋਂ ਬਚਾਅ

ਸਰਦੀ ਦੇ ਮੌਸਮ ‘ਚ ਹਮੇਸ਼ਾ ਲੋਕਾਂ ਨੂੰ ਖਾਂਸੀ, ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਮਸ਼ਰੂਮ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਇਮਯੂਨ ਸਿਸਟਮ ਨੂੰ ਵਧਾਉਂਦਾ ਹੈ। ਇਸ ਨਾਲ ਤੁਸੀਂ ਹੋਣ ਵਾਲੇ ਸਰਦੀ-ਜ਼ੁਕਾਮ ਦੀ ਲਪੇਟ ‘ਚ ਨਹੀਂ ਆਉਂਦੇ।

ਕੁਪੋਸ਼ਣ

ਵਿਟਾਮਿਨ, ਪ੍ਰੋਟੀਨ, ਖਣਿਜ ਦੇ ਤੱਤਾਂ ਨਾਲ ਭਰਪੂਰ ਮਸ਼ਰੂਮ ਸਰੀਰ ‘ਚ ਪੋਸ਼ਣ ਦੀ ਘਾਟ ਨੂੰ ਪੂਰਾ ਕਰਦਾ ਹੈ। ਇਹ ਹਰ ਉਮਰ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਸਬਜ਼ੀ ਮੰਨੀ ਜਾ ਰਹੀ ਹੈ। ਇਸ ਦੀ ਵਰਤੋਂ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਨੂੰ ਵੱਧ ਮਾਤਰਾ ‘ਚ ਕਰਨੀ ਚਾਹੀਦੀ ਹੈ।

ਖੂਨ ਦੀ ਘਾਟ

ਮਸ਼ਰੂਮ ਦੀ ਰੋਜ਼ਾਨਾਂ ਵਰਤੋਂ ਕਰਨ ਨਾਲ ਸਰੀਰ ‘ਚ ਖੂਨ ਦੀ ਘਾਟ ਨਹੀਂ ਰਹਿੰਦੀ। ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ, ਫਾਰਲਿਕ ਐਸਿਡ ਅਤੇ ਲੋਹੇ ਦੇ ਤੱਤ ਸਰੀਰ ਨੂੰ ਹਿਮੋਗਲੋਬੀਨ ਦੇ ਪੱਧਰ ਨੂੰ ਬਣਾ ਕੇ ਰੱਖਣ ‘ਚ ਮਦਦ ਕਰਦੇ ਹਨ।

ਹਾਈ ਬਲੱਡ ਪ੍ਰੈਸ਼ਰ

ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਲਈ ਮਸ਼ਰੂਮ ਸਭ ਤੋਂ ਚੰਗਾ ਸ੍ਰੋਤ ਹੈ। ਮਸ਼ਰੂਮ ‘ਚ ਪਾਏ ਜਾਣ ਵਾਲੇ ਵਿਟਾਮਿਨ, ਪ੍ਰੋਟੀਨ, ਫਾਇਬਰ, ਨਿਊਟਰੀਐਕਟਸ ਆਦਿ ਕੋਲੇਸ੍ਰਟੋਲ ਦੇ ਲੇਵਲ ਨੂੰ ਵੱਧਣ ਤੋਂ ਰੋਕਦਾ ਹੈ।

ਭਾਰ ਘਟਾਉਣ ‘ਚ ਮਦਦਗਾਰ

ਜੇਕਰ ਤੁਸੀਂ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨ ਹੋ ਤਾਂ ਆਪਣੇ ਖਾਣੇ ‘ਚ ਮਸ਼ਰੂਮ ਨੂੰ ਜ਼ਰੂਰ ਸ਼ਾਮਲ ਕਰੋ। ਮਸ਼ਰੂਮ ‘ਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ, ਜੋ ਤੁਹਾਡੇ ਭਾਰ ਨੂੰ ਘੱਟ ਕਰਨ ‘ਚ ਤੁਹਾਡੀ ਮਦਦ ਕਰਦੀ ਹੈ।

ਸ਼ੁਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ

ਸ਼ੁਗਰ ਦੇ ਮਰੀਜ਼ਾਂ ਲਈ ਮਸ਼ਰੂਮ ਦਾ ਸੇਵਨ ਕਰਨਾ ਬਹੁਤ ਚੰਗਾ ਹੁੰਦਾ ਹੈ। ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ, ਖਣਿਜ ਅਤੇ ਫਾਇਬਰ ਸ਼ੁਗਰ ਦੇ ਲੇਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।

LEAVE A REPLY

Please enter your comment!
Please enter your name here