ਮਲਾਲਾ ਯੂਸਫਜ਼ਈ ਨੇ ‘ਕਰਨਾਟਕ ਹਿਜਾਬ ਵਿਵਾਦ’ ਮਾਮਲੇ ‘ਚ ਉਠਾਈ ਆਵਾਜ਼, ਭਾਰਤ ਦੇ ਨੇਤਾਵਾਂ ਨੂੰ ਕੀਤੀ ਇਹ ਅਪੀਲ

0
96

ਕਰਨਾਟਕ ‘ਚ ਚੱਲ ਰਹੇ ਹਿਜਾਬ ਵਿਵਾਦ ‘ਚ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਮਹਿਲਾ ਅਧਿਕਾਰ ਕਾਰਕੁਨ ਮਲਾਲਾ ਯੂਸਫਜ਼ਈ ਨੇ ਵੀ ਆਪਣਾ ਪੱਖ ਰੱਖਿਆ ਹੈ। ਇਸ ਦੇ ਲਈ ਉਨ੍ਹਾਂ ਨੇ ਟਵਿਟਰ ਦਾ ਸਹਾਰਾ ਲਿਆ। ਉਨ੍ਹਾਂ ਨੇ ਲਿਖਿਆ, ‘ਕਾਲਜ ਸਾਨੂੰ ਪੜ੍ਹਾਈ ਅਤੇ ਹਿਜਾਬ ਵਿਚੋਂ ਇਕ ਦੀ ਚੋਣ ਕਰਨ ਲਈ ਮਜ਼ਬੂਰ ਕਰ ਰਿਹਾ ਹੈ। ਕੁੜੀਆਂ ਨੂੰ ਉਨ੍ਹਾਂ ਦੇ ਹਿਜਾਬ ਵਿਚ ਸਕੂਲ ਜਾਣ ਤੋਂ ਇਨਕਾਰ ਕੀਤਾ ਜਾਣਾ ਭਿਆਨਕ ਹੈ। ਘੱਟ ਜਾਂ ਵੱਧ ਪਹਿਨਣ ਲਈ ਔਰਤਾਂ ਪ੍ਰਤੀ ਨਜ਼ਰੀਆ ਬਰਕਰਾਰ ਹੈ। ਭਾਰਤੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਮੁਸਲਿਮ ਔਰਤਾਂ ਨੂੰ ਹਾਸ਼ੀਏ ’ਤੇ ਜਾਣ ਤੋਂ ਰੋਕਣ।’

ਇਹ ਵਿਵਾਦ ਕਾਫੀ ਗਰਮਾ ਗਿਆ ਹੈ। ਹਿਜਾਬ ਨੂੰ ਲੈ ਕੇ ਹੋਏ ਵਿਵਾਦ ਕਾਰਨ ਕਰਨਾਟਕ ਵਿਚ ਸ਼ੁਰੂ ਹੋਇਆ ਵਿਰੋਧ ਮੰਗਲਵਾਰ ਨੂੰ ਪੂਰੇ ਸੂਬੇ ਵਿਚ ਫੈਲ ਗਿਆ। ਕਾਲਜ ਕੈਂਪਸ ਵਿਚ ਪਥਰਾਅ ਦੀਆਂ ਘਟਨਾਵਾਂ ਨੇ ਪੁਲਿਸ ਨੂੰ ਤਾਕਤ ਦੀ ਵਰਤੋਂ ਕਰਨ ਲਈ ਮਜ਼ਬੂਰ ਕਰ ਦਿੱਤਾ, ਜਿਸ ਨਾਲ ‘ਟਕਰਾਅ ਵਰਗੀ’ ਸਥਿਤੀ ਦੇਖਣ ਨੂੰ ਮਿਲੀ। ਇਸ ਦੌਰਾਨ ਸਰਕਾਰ ਅਤੇ ਹਾਈਕੋਰਟ ਨੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਅਦਾਲਤ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਦੇ ਅਧਿਕਾਰ ਲਈ ਉਨ੍ਹਾਂ ਦੀ ਇਕ ਪਟੀਸ਼ਨ ’ਤੇ ਵਿਚਾਰ ਕਰ ਰਹੀ ਹੈ। ਇਹ ਮਾਮਲਾ ਵੱਡੇ ਵਿਵਾਦ ਵਿਚ ਬਦਲਣ ਤੋਂ ਬਾਅਦ ਸੂਬਾ ਸਰਕਾਰ ਨੇ ਸੂਬੇ ਭਰ ਦੇ ਵਿੱਦਿਅਕ ਅਦਾਰਿਆਂ ਵਿਚ 3 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ।

LEAVE A REPLY

Please enter your comment!
Please enter your name here