ਮਨੀਪੁਰ ਵਿਚ ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫਸਰ ਅਤੇ ਉਸ ਦੇ ਪਰਿਵਾਰ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਇਹ ਹਮਲਾ ਅੱਜ ਸਵੇਰੇ 10 ਵਜੇ ਸ਼ੇਖਨ-ਬਹਿਯਾਂਗ ਥਾਣਾ ਖੇਤਰ ‘ਚ ਹੋਇਆ।
ਜਾਣਕਾਰੀ ਅਨੁਸਾਰ 46 ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫ਼ਸਰ ਆਪਣੇ ਪਰਿਵਾਰ ਅਤੇ QRT ਨਾਲ ਜਾ ਰਹੇ ਸਨ, ਉਸੇ ਸਮੇਂ ਅੱਤਵਾਦੀਆਂ ਨੇ ਉਨ੍ਹਾਂ ਦੇ ਕਾਫ਼ਲੇ ‘ਤੇ ਹਮਲਾ ਕਰ ਦਿੱਤਾ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਮਾਂਡਿੰਗ ਅਫਸਰ ਦੀ ਪਤਨੀ ਅਤੇ ਇੱਕ ਬੱਚੇ ਸਣੇ ਕਿਊਆਰਟੀ ਵਿੱਚ ਤਾਇਨਾਤ 7 ਜਵਾਨਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਹਾਲਾਂਕਿ ਫਿਲਹਾਲ ਇਸ ਸੰਬੰਧ ‘ਚ ਫੌਜ ਵੱਲੋਂ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਇਸ ਹਮਲੇ ਵਿੱਚ 7 ਮੌਤਾਂ ਹੋਣ ਦੀ ਰਿਪੋਰਟ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 46 ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫਸਰ ਦਾ ਪਰਿਵਾਰ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਮਨੀਪੁਰ ਦੇ ਸਿੰਗਘਾਟ ਵਿੱਚ ਅਤਿਵਾਦੀਆਂ ਵੱਲੋਂ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਮਾਰੇ ਗਏ।
ਕਰਨਲ ਵਿਪਲਵ ਤ੍ਰਿਪਾਠੀ (ਸੀਓ-46 ਏਆਰ) ਦੀ ਪਤਨੀ ਅਤੇ ਉਸ ਦੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਹੋਰ ਜ਼ਖਮੀਆਂ ਨੂੰ ਬੇਹਿਆਂਗ ਪ੍ਰਾਇਮਰੀ ਹੈਲਥ ਸੈਂਟਰ ਭੇਜ ਦਿੱਤਾ ਗਿਆ। ਇਸ ਦੌਰਾਨ ਹਮਲੇ ਵਿੱਚ ਕਵਿੱਕ ਰਿਐਕਸ਼ਨ ਟੀਮ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ।