ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਵਿਡ ਪ੍ਰਭਾਵਿਤ ਸੈਕਟਰਾਂ ਲਈ 1.1 ਲੱਖ ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਸਿਹਤ ਖੇਤਰ ਲਈ 50 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਇੱਕ ਵਾਰ ਫਿਰ ਭਾਰਤ ‘ਚ ਅੰਤਰਰਾਸ਼ਟਰੀ ਯਾਤਰਾ ਫਿਰ ਤੋਂ ਸ਼ੁਰੂ ਹੋ ਜਾਣ ਤੋਂ ਬਾਅਦ ਸਰਕਾਰ ਵੱਲੋਂ ਪਹਿਲੇ ਪੰਜ ਲੱਖ ਟੂਰਿਸਟ ਵੀਜ਼ਾ ਮੁਫ਼ਤ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ 31 ਮਾਰਚ, 2022 ਤੱਕ ਜਾਂ ਪਹਿਲਾਂ ਪੰਜ ਲੱਖ ਵੀਜ਼ਾ ਜਾਰੀ ਹੋਣ ਤੱਕ ਲਾਗੂ ਹੈ। ਇੱਕ ਟੂਰਿਸਟ ਕੇਵਲ ਇੱਕ ਵਾਰ ਮੁਨਾਫ਼ਾ ਲੈ ਸਕਦਾ ਹੈ।