ਭਾਰਤ ਦੇ ਸਾਬਕਾ ਫੁੱਟਬਾਲਰ ਸੁਭਾਸ਼ ਭੌਮਿਕ ਦਾ ਹੋਇਆ ਦਿਹਾਂਤ

0
189

ਭਾਰਤ ਦੇ ਸਾਬਕਾ ਫੁੱਟਬਾਲਰ ਤੇ ਮਸ਼ਹੂਰ ਕੋਚ ਸੁਭਾਸ਼ ਭੌਮਿਕ ਦਾ ਲੰਬੀ ਬੀਮਾਰੀ ਦੇ ਬਾਅਦ ਅੱਜ ਦਿਹਾਂਤ ਹੋ ਗਿਆ। ਉਹ 72 ਸਾਲਾਂ ਦੇ ਸਨ। ਸਾਬਕਾ ਭਾਰਤੀ ਮਿਡਫੀਲਡਰ ਭੌਮਿਕ 1970 ‘ਚ ਏਸ਼ੀਆਈ ਖੇਡਾਂ ‘ਚ ਕਾਂਸੀ ਤਮਗ਼ਾ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ।

ਸੁਭਾਸ਼ ਭੌਮਿਕ ਨੇ ਸੰਨਿਆਸ ਲੈਣ ਦੇ ਬਾਅਦ ਕੋਚਿੰਗ ‘ਚ ਆਪਣਾ ਕਰੀਅਰ ਅੱਗੇ ਵਧਾਇਆ। ਉਹ ਪਹਿਲਾਂ ਮੋਹਨ ਬਾਗਾਨ ਦੇ ਨਾਲ ਕੋਚ ਦੇ ਤੌਰ ‘ਤੇ ਜੁੜੇ ਤੇ ਫਿਰ ਈਸਟ ਬੰਗਾਲ ਦੇ ਸਭ ਤੋਂ ਸਫਲ ਕੋਚ ਬਣੇ। ਉਨ੍ਹਾਂ ਦੇ ਕੋਚ ਰਹਿੰਦੇ ਹੋਏ ਈਸਟ ਬੰਗਾਲ ਨੇ 2003 ‘ਚ ਆਸੀਆਨ ਕੱਪ ਦਾ ਖ਼ਿਤਾਬ ਜਿੱਤਿਆ ਸੀ। ਭੌਮਿਕ ਦੇ ਮਾਰਗਦਰਸ਼ਨ ‘ਚ ਈਸਟ ਬੰਗਾਲ ਨੇ ਰਾਸ਼ਟਰੀ ਖਿਤਾਬ ਵੀ ਜਿੱਤੇ।

ਇਸ ਤੋਂ ਬਾਅਦ ਉਹ ਜਦੋਂ ਤਕਨੀਕੀ ਨਿਰਦੇਸ਼ਕ ਦੇ ਤੌਰ ‘ਤੇ ਚਰਚਿਲ ਬ੍ਰਦਰਸ ਨਾਲ ਜੁੜੇ ਤਾਂ ਉਨ੍ਹਾਂ ਨੇ ਇਹੋ ਸਫਲਤਾ ਇਸ ਟੀਮ ਦੇ ਨਾਲ ਵੀ ਦੋਹਰਾਈ। ਉਨ੍ਹਾਂ ਨੂੰ ਕੋਲਕਾਤਾ ਦੇ ਮੈਦਾਨ ਦਾ ‘ਜੋਸ ਮਾਰਿਨਹੋ’ ਕਿਹਾ ਜਾਂਦਾ ਹੈ। ਭੌਮਿਕ ਨੇ 19 ਸਾਲ ਦੀ ਉਮਰ ‘ਚ ਰਾਜਸਥਾਨ ਕਲੱਬ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣੇ ਕੌਸ਼ਲ ਕਾਰਨ ਇਕ ਦਹਾਕੇ ਤਕ ਰਾਸ਼ਟਰੀ ਫੁੱਟਾਬਲ ‘ਚ ਆਪਣਾ ਦਬਦਬਾ ਬਣਾਈ ਰਖਿਆ।

ਭਾਰਤ ਵਲੋਂ ਖੇਡਦੇ ਹੋਏ ਵੀ ਉਨ੍ਹਾਂ ਕੁਝ ਵਿਸ਼ੇਸ਼ ਉਪਲੱਬਧੀਆਂ ਹਾਸਲ ਕੀਤੀਆ। ਉਹ ਏਸ਼ੀਆਈ ਖੇਡ 1970 ‘ਚ ਕਾਂਸੀ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ। ਉਨ੍ਹਾਂ ਨੇ ਏਸ਼ੀਆਈ ਖੇਡ 1974 ‘ਚ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ 1971 ‘ਚ ਮਰਡੇਕਾ ਕੱਪ ‘ਚ ਫਿਲੀਪੀਨਸ ਖਿਲਾਫ ਹੈਟ੍ਰਿਕ ਬਣਾਈ ਸੀ।

LEAVE A REPLY

Please enter your comment!
Please enter your name here