ਭਾਰਤ ‘ਚ ਮਿਲੇਗੀ ਸਭ ਤੋਂ ਸਸਤੀ ਕੋਰੋਨਾ ਵੈਕਸੀਨ

0
70

ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਉੱਥੇ ਹੀ ਟੀਕਾਕਰਨ ਕਰਨ ਦਾ ਕੰਮ ਵੀ ਪੂਰੇ ਜ਼ੋਰਾਂ ਨਾਲ ਜਾਰੀ ਹੈ। ਇਸ ਵਿਚ ਚੰਗੀ ਖ਼ਬਰ ਇਹ ਹੈ ਕਿ ਦੇਸ਼ ਨੂੰ ਜੁਲਾਈ ਮਹੀਨੇ ਤੱਕ ਵੈਕਸੀਨ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਦੇਸ਼ ‘ਚ ਉਪਲੱਬਧ ਹੋਣ ਵਾਲੀ ਸਭ ਤੋਂ ਸਸਤੀ ਕੋਰੋਨਾ ਵੈਕਸੀਨ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਕਾਰਬੇਵੈਕਸ ਦੀਆਂ ਦੋ ਡੋਜ਼ਾਂ ਦੀ ਕੀਮਤ 400 ਰੁਪਏ ਤੋਂ ਵੀ ਘੱਟ ਹੋਣ ਦੀ ਸੰਭਾਵਨਾ ਹੈ। ਬਾਇਓਲਾਜਿਕਲ ਈ ਦੀ ਮੈਨੇਜਿੰਗ ਡਾਇਰੈਕਟਰ ਮਹਿਲਾ ਦਤਲਾ ਨੇ ਇਕ ਇੰਟਰਵਿਊ ‘ਚ ਇਸ ਦਾ ਸੰਕੇਤ ਦਿੱਤਾ।

ਕਾਰਬੇਵੈਕਸ ਦੇ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ ਅਤੇ ਇਸ ਦੇ ਨਤੀਜੇ ਸਾਕਾਰਾਤਮਕ ਹਨ। ਮੌਜੂਦਾ ਸਮੇਂ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਵੈਕਸੀਨ ਦੇਸ਼ ਦੀ ਸਭ ਤੋਂ ਸਸਤੀ ਵੈਕਸੀਨ ਹੈ। ਇਹ ਵੈਕਸੀਨ ਸੂਬਾ ਸਰਕਾਰਾਂ ਲਈ 300 ਰੁਪਏ ਪ੍ਰਤੀ ਡੋਜ਼ ਅਤੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ਪ੍ਰਤੀ ਡੋਜ਼ ਦੀ ਕੀਮਤ ‘ਤੇ ਮਿਲ ਰਹੀ ਹੈ।

ਭਾਰਤ ਬਾਇਓਟੇਕ ਦੀ ਕੋਵੈਕਸੀਨ ਦੀ ਇਕ ਡੋਜ਼ ਦੀ ਕੀਮਤ ਸੂਬਿਆਂ ਲਈ 400 ਰੁਪਏ, ਜਦਕਿ ਨਿੱਜੀ ਹਸਪਤਾਲਾਂ ਲਈ 1200 ਰੁਪਏ ਹੈ। । ਬਾਇਓਲਾਜੀਕਲ ਈ ਨੇ ਪਿਛਲੇ ਦੋ ਮਹੀਨਿਆਂ ‘ਚ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਅਗਸਤ ਮਹੀਨੇ ‘ਚ 8 ਕਰੋੜ ਦੇ ਕਰੀਬ ਡੋਜ਼ ਦਾ ਉਤਪਾਦਨ ਕਰਨ ਦੀ ਸਥਿਤੀ ‘ਚ ਹੋਵੇਗੀ।

LEAVE A REPLY

Please enter your comment!
Please enter your name here