ਭਾਰਤ ਅਤੇ ਬ੍ਰਿਟੇਨ ‘ਚ ਅਹਿਮ ਸਮਝੌਤਾ, ਹੁਣ ਭਾਰਤੀ ਨੌਜਵਾਨ ਆਸਾਨੀ ਨਾਲ ਕਰ ਸਕਣਗੇ ਨੌਕਰੀ

0
73

ਲੰਡਨ : ਭਾਰਤ ਨਾਲ ਬ੍ਰਿਟੇਨ ਦਾ ਹਾਲ ਹੀ ਵਿੱਚ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਪਾਰਟਨਰਸ਼ਿਪ (Migration and Mobility Partnership) ਸਮਝੌਤਾ ਇਮੀਗ੍ਰੇਸ਼ਨ ਦੇ ਲਈ ਬਹੁਤ ਫਾਇਦੇਮੰਦ ਹੋਣ ਵਾਲਾ ਹੈ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਨਾਗਰਿਕਾਂ ਨੂੰ ਕਾਨੂੰਨੀ ਢੰਗ ਨਾਲ ਇੱਕ ਦੂਜੇ ਦੇ ਦੇਸ਼ ਵਿੱਚ ਰਹਿਣ ਤੇ ਕੰਮ ਕਰਨ ਦਾ ਮੌਕਾ ਮਿਲੇਗਾ।

ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ,” ਐਮਐਮਪੀ ਸਮਝੌਤੇ ‘ਤੇ ਹਾਲ ਹੀ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਬ੍ਰਿਟੇਨ ਯਾਤਰਾ ਦੌਰਾਨ ਦਸਤਖਤ ਕੀਤੇ ਗਏ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਨਾਜਾਇਜ਼ ਆਵਾਜਾਈ ਨੂੰ ਰੋਕਿਆ ਜਾ ਸਕੇਗਾ। ਉਸੇ ਸਮੇਂ, ਬ੍ਰਿਟੇਨ ਦੇ ਬ੍ਰੈਕਸਿਟ ਤੋਂ ਬਾਅਦ ਸਾਫ ਸੁਥਰੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ।” ਉਨ੍ਹਾਂ ਨੇ ਕਿਹਾ ਕਿ, “ਇਸ ਨਾਲ ਭਾਰਤ ਵਿੱਚ ਜੁਰਮ ਕਰਕੇ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਰੋਕਣ ਵਿੱਚ ਵੀ ਸਹਾਇਤਾ ਮਿਲੇਗੀ ਪਰ ਦੋਵਾਂ ਦੇਸ਼ਾਂ ਦੇ ਕਾਨੂੰਨ ਦੀ ਪਾਲਣਾ ਕਰਦਿਆਂ, ਯਾਤਰੀਆਂ ਲਈ ਬਹੁਤ ਸਹੂਲਤ ਮਿਲੇਗੀ, ਜੋ ਭਾਰਤ ਤੇ ਬ੍ਰਿਟੇਨ ਵਿੱਚ ਰਹਿਣਾ ਚਾਹੁੰਦੇ ਹਨ ਤੇ ਉਥੇ ਕੰਮ ਕਰਨਾ ਚਾਹੁੰਦੇ ਹਨ।”

ਐਮਐਮਪੀ ਦੇ ਲਾਗੂ ਹੋਣ ਨਾਲ, ਅਪ੍ਰੈਲ 2022 ਤੱਕ, 18 ਤੋਂ 30 ਸਾਲ ਦੇ ਨੌਜਵਾਨ 24 ਮਹੀਨਿਆਂ ਲਈ ਰਹਿਣ ਅਤੇ ਕੰਮ ਕਰਨ ਲਈ ਅਰਜ਼ੀ ਦੇ ਸਕਣਗੇ। ਦੋਵਾਂ ਦੇਸ਼ਾਂ ਦੇ ਨੌਜਵਾਨ ਅਜਿਹਾ ਕਰਨ ਦੇ ਯੋਗ ਹੋਣਗੇ। ਇਸ ਨਵੇਂ ਸਿਸਟਮ ਵਿਚ ਗੈਰਕਾਨੂੰਨੀ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੀ ਵਿਵਸਥਾ ਵੀ ਕੀਤੀ ਗਈ ਹੈ। ਪਟੇਲ ਨੇ ਭਾਰਤ ਨਾਲ ਹੋਏ ਸਮਝੌਤੇ ਦੀ ਚਰਚਾ ਥਿੰਕ ਟੈਂਕ ਬ੍ਰਿਟਿਸ਼ ਫਿਊਚਰ ਦੇ ਇਕ ਪ੍ਰੋਗਰਾਮ ਵਿਚ ਕੀਤੀ। ਇਹ ਪ੍ਰੋਗਰਾਮ ਬ੍ਰਿਟੇਨ ਵਿਚ ਪੂਰੇ ਡਿਜ਼ੀਟਲ ਬਾਰਡਰ ਸਿਸਟਮ ਦੀ ਲਾਚਿੰਗ ਦਾ ਪ੍ਰਸਤਾਵ ਪੇਸ਼ ਕਰਨ ਲਈ ਆਯੋਜਿਤ ਕੀਤਾ ਗਿਆ ਸੀ।

 

LEAVE A REPLY

Please enter your comment!
Please enter your name here