ਬੰਗਾਲ ‘ਚ ਹੁਣ ਵੈਕਸੀਨ ਸਰਟੀਫਿਕੇਟ ‘ਤੇ ਲੱਗੇਗੀ PM ਮੋਦੀ ਦੀ ਥਾਂ ਮਮਤਾ ਦੀ ਤਸਵੀਰ, ਭੜਕੀ BJP

0
60

ਕੋਲਕਾਤਾ : ਕੇਂਦਰ ਸਰਕਾਰ ਅਤੇ ਪੱਛਮ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਦੀ ਤਕਰਾਰ ਪਿਛਲੇ ਕੁੱਝ ਮਹੀਨੀਆਂ ਤੋਂ ਲਗਾਤਾਰ ਸੁਰਖੀਆਂ ਵਿੱਚ ਹੈ। ਹੁਣ ਕੋਰੋਨਾ ਵੈਕਸੀਨੈਸ਼ਨ ਸਰਟੀਫਿਕੇਟ (Vaccination certificate) ਨੂੰ ਲੈ ਕੇ ਦੋਵੇਂ ਆਹਮੋ-ਸਾਹਮਣੇ ਹਨ। ਦਰਅਸਲ, ਇਨ੍ਹਾਂ ਦਿਨਾਂ ਦੇਸ਼ ਭਰ ‘ਚ ਕੋਰੋਨਾ ਦੀ ਵੈਕਸੀਨ ਲੱਗਣ ਤੋਂ ਬਾਅਦ ਲੋਕਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹੁੰਦੀ ਹੈ, ਹਾਲਾਂਕਿ ਬੰਗਾਲ ਵਿੱਚ ਹੁਣ ਇਸ ਸਰਟੀਫਿਕੇਟ ਤੋਂ ਪੀਐਮ ਮੋਦੀ ਦੀ ਤਸਵੀਰ ਹਟਾ ਕੇ ਮਮਤਾ ਬੈਨਰਜੀ ਦੀ ਤਸਵੀਰ ਲਗਾਈ ਗਈ ਹੈ।

ਬੀਜੇਪੀ ਨੇ ਇਸ ‘ਤੇ ਇਤਰਾਜ਼ ਜਤਾਇਆ ਹੈ। ਬੀਜੇਪੀ ਦੇ ਬੁਲਾਰੇ ਸਮਿਕ ਭੱਟਾਚਾਰੀਆ ਨੇ ਕਿਹਾ, ਤ੍ਰਿਣਮੂਲ ਕਾਂਗਰਸ ਇਹ ਪ੍ਰੋਜੈਕਟ ਕਰਨਾ ਚਾਹੁੰਦੀ ਹੈ ਕਿ ਸਾਡੇ ਸੰਸਦੀ ਲੋਕਤੰਤਰ ਵਿੱਚ ਪ੍ਰਧਾਨਮੰਤਰੀ ਦੀ ਜਗ੍ਹਾ ਮੁੱਖਮੰਤਰੀ ਲੈ ਸਕਦੇ ਹਨ। ਉਥੇ ਹੀ ਬੰਗਾਲ ਦੇ ਮੰਤਰੀ ਫ਼ਿਰਹਾਦ ਹਕੀਮ ਨੇ ਸਰਕਾਰ ਦੇ ਇਸ ਕਦਮ ਨੂੰ ਠੀਕ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਟੀਫਿਕੇਟ ‘ਤੇ ਰਾਜ ਦੇ ਮੁੱਖ ਮੰਤਰੀ ਦੀ ਫੋਟੋ ਹੋਣਾ ਕੋਈ ਗਲਤ ਗੱਲ ਨਹੀਂ ਹੈ।

ਵੈਕਸੀਨੈਸ਼ਨ ਸਰਟੀਫਿਕੇਟ ਨੂੰ ਲੈ ਕੇ ਤਕਰਾਰ
ਦੱਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਤ੍ਰਿਣਮੂਲ ਕਾਂਗਰਸ ਨੇ ਵੈਕਸੀਨੈਸ਼ਨ ਸਰਟੀਫਿਕੇਟ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਨੂੰ ਲੈ ਕੇ ਸਵਾਲ ਚੁੱਕੇ ਸਨ। ਇੰਨਾ ਹੀ ਨਹੀਂ ਟੀਐਮਸੀ ਨੇ ਇਸ ਮੁੱਦੇ ਨੂੰ ਲੈ ਕੇ ਚੋਣ ਕਮਿਸ਼ਨ ਵਿੱਚ ਵੀ ਸ਼ਿਕਾਇਤ ਕੀਤੀ ਸੀ। ਪਾਰਟੀ ਨੇ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਸੀ।

LEAVE A REPLY

Please enter your comment!
Please enter your name here