ਚੰਡੀਗੜ੍ਹ : Power Sector Reforms forum ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ 15 ਤੋਂ 20 ਰੁਪਏ ਤੱਕ ਦੀ ਬਿਜਲੀ ਖਰੀਦਣੀ ਪੈ ਰਹੀ ਹੈ। ਅੱਜ ਇਸ ਅੰਕੜਿਆਂ ‘ਤੇ ਗੱਲਬਾਤ ਹੋਈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਬਿਜਲੀ ਦੇ ਰੇਟ ਜ਼ਿਆਦਾ ਹੋ ਜਾਣਗੇ ਅਤੇ ਬਿਜਲੀ ਦੀ ਕਮੀ ਵਧੇਗੀ। ਸਾਰੇ ਥਰਮਲਾਂ ਦੇ ਨਿਰਧਾਰਤ ਖਰਚੇ ਹਨ। ਪ੍ਰਾਈਵੇਟ ਥਰਮਲ ਪਲਾਂਟ ਦੇ ਕਾਰਨ ਬਿਜਲੀ ਮਹਿੰਗੀ ਹੋਈ ਹੈ।
2018 – 19 ਵਿੱਚ 4.76 ਪੈਸੇ ਸਨ, 2019 – 20 ਵਿੱਚ 6.08 ਪੈਸੇ ਹੋ ਗਈ। ਉਥੇ ਹੀ, 400 ਕਰੋੜ ਸੈਂਟਰ ਨੂੰ, 841 ਪ੍ਰਾਈਵੇਟ ਥਰਮਲ ਨੂੰ, 124 ਬਾਕੀ ਨੂੰ ਦਿੱਤੇ ਹੈ। NTPC ਦੇ anta, ਦਾਦਰੀ, adhiya ਨੂੰ 115 ਕਰੋੜ ਰੁਪਏ ਦਿੱਤੇ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ 2000 ਮੈਗਾਵਾਟ ਦੇ ਪਲਾਂਟ ਤੋਂ ਘੱਟ ਚੱਲ ਸਕਦਾ ਸੀ। ਪੰਜਾਬ ਵਿੱਚ 3920 ਮੈਗਾ ਪਲਾਂਟ ਲਗਾਏ ਗਏ। 143000 ਤੱਕ ਪੰਜਾਬ ਦੀ ਮੈਗਾਵਾਟ ਚੱਲੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਿਜਲੀ 3% ਤੱਕ ਰਹਿ ਗਈ ਹੈ, ਜੋ 46% ਤੱਕ ਸੀ। ਜੇਕਰ ਸਾਡੇ ਕੋਲ ਸਰਕਾਰੀ ਥਰਮਲ ਹੁੰਦੇ ਤਾਂ ਅੱਜ ਬਿਜਲੀ ਦੀ ਕਮੀ ਨਹੀਂ ਹੋਣੀ ਸੀ। ਪ੍ਰਾਈਵੇਟ ਥਰਮਲ ਪਲਾਂਟ ਸਿਰਫ ਆਪਣਾ ਮੁਨਾਫ਼ਾ ਦੇਖ ਰਹੇ ਹੈ।