ਬਾਰਾਬੰਕੀ ‘ਚ ਵਾਪਰਿਆ ਦਰਦਨਾਕ ਹਾਦਸਾ, PM ਮੋਦੀ ਤੇ CM ਯੋਗੀ ਨੇ ਜਤਾਇਆ ਦੁੱਖ

0
52

ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਹੈ। ਇੱਕ ਟਰਾਲੇ ਨੇ ਸੜਕ ਕਿਨਾਰੇ ਲਖਨਊ-ਅਯੁੱਧਿਆ ਹਾਈਵੇ ‘ਤੇ ਖੜੀ ਖਰਾਬ ਡਬਲ-ਡੈਕਰ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਬੱਸ ਵਿਚ ਸਫ਼ਰ ਕਰ ਰਹੇ ਬਹੁਤ ਸਾਰੇ ਲੋਕਾਂ ਨੂੰ ਸੱਟਾਂ ਲੱਗ ਗਈਆਂ ਗਈ। ਜ਼ਖਮੀਆਂ ਨੂੰ ਸੀਐਚਸੀ ਵਿਖੇ ਮੁੱਢਲੀ ਸਹਾਇਤਾ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਇਸ ਤੋਂ ਬਾਅਦ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ ਟਰੌਮਾ ਸੈਂਟਰ ਲਖਨਊ ਰੈਫ਼ਰ ਕਰ ਦਿੱਤਾ ਗਿਆ ਤੇ ਨਾਲ ਹੀ ਇਸ ਹਾਦਸੇ ਵਿਚ ਤਕਰੀਬਨ 18 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਐਕਸਲ ਟੁੱਟਣ ਕਾਰਨ ਬੱਸ ਖਰਾਬ ਹੋ ਗਈ ਸੀ। ਇਸ ਤੋਂ ਬਾਅਦ ਯਾਤਰੀ ਹੇਠਾਂ ਉਤਰ ਆਏ ਅਤੇ ਬੱਸ ਦੇ ਹੇਠਾਂ, ਉਸਦੇ ਸਾਮ੍ਹਣੇ ਅਤੇ ਇਸਦੇ ਆਲੇ ਦੁਆਲੇ ਲੇਟ ਗਏ। ਇਸੇ ਦੌਰਾਨ ਲਖਨਊ ਤੋਂ ਆ ਰਹੇ ਇੱਕ ਤੇਜ਼ ਰਫਤਾਰ ਟਰਾਲੇ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਕਾਰਨ ਬੱਸ ਅਤੇ ਟਰੱਕ ਨਾਲ ਟਕਰਾਉਣ ਕਾਰਨ ਤਕਰੀਬਨ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਹਸਪਤਾਲ ਲਿਜਾਂਦੇ ਸਮੇਂ 7 ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਹਾਈਵੇ ‘ਤੇ ਵਾਹਨਾਂ ਦੀ ਲੰਬੀ ਕਤਾਰ ਸੀ। ਇਸ ਕਾਰਨ ਇੱਥੇ ਤਕਰੀਬਨ ਕਈ ਕਿਲੋਮੀਟਰ ਲੰਬਾ ਜਾਮ ਰਿਹਾ।

ਉਸੇ ਸਮੇਂ, ਏ.ਡੀ.ਜੀ. ਜ਼ੋਨ ਲਖਨਊ ਐਸ.ਐਨ. ਸਾਬਤ, ਜੋ ਇਸ ਘਟਨਾ ਤੋਂ ਬਾਅਦ ਬਾਰਾਬੰਕੀ ਜ਼ਿਲ੍ਹਾ ਹਸਪਤਾਲ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਬੱਸ ਹਰਿਆਣਾ ਤੋਂ ਬਿਹਾਰ ਜਾ ਰਹੀ ਸੀ, ਹਾਦਸੇ ਸਮੇਂ ਖਰਾਬ ਹੋਣ ਕਾਰਨ ਬੱਸ ਰਸਤੇ ਵਿੱਚ ਖੜ੍ਹੀ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਬਾਰਾਬੰਕੀ ਲਿਆਂਦਾ ਗਿਆ ਹੈ।

ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ  ਆਦਿਤਿਆਨਾਥ ਨੇ ਦੁੱਖ ਪ੍ਰਗਟ ਕੀਤਾ।

LEAVE A REPLY

Please enter your comment!
Please enter your name here