ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਹਰਿਆਣਾ ‘ਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰਾਤ 8:30 ਵਜੇ ਸਿੰਘੂ ਬਾਰਡਰ ਨੇੜੇ ਇਹ ਹਾਦਸਾ ਹੋਇਆ। ਸਿੱਧੂ ਦੀ ਹਸਪਤਾਲ ਦੇ ਰਾਹ ਵਿੱਚ ਮੌਤ ਹੋ ਗਈ। ਦੀਪ ਸਿੱਧੂ ਦੀ ਸਕੋਰਪਿਓ ਗੱਡੀ ਇੱਕ ਖੜੇ ਕੰਟੇਨਰ ਵਿੱਚ ਜਾ ਟਕਰਾਈ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਖਬਰਾਂ ਮੁਤਾਬਿਕ ਸਿੱਧੂ ਆਪਣੀ ਦੋਸਤ ਅਤੇ ਪੰਜਾਬੀ ਅਦਾਕਾਰ ਰੀਨਾ ਰਾਏ ਨਾਲ ਕਾਰ ‘ਚ ਸਵਾਰ ਸਨ। ਰੀਨਾ ਇਸ ਹਾਦਸੇ ਵਿੱਚ ਜ਼ਖਮੀ ਹੋ ਗਈ ਹੈ ਅਤੇ ਹਸਪਤਾਲ ਵਿੱਚ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਦੀਪ ਸਿੱਧੂ ਕਿਸਾਨੀ ਅੰਦੋਲਨ ਦੌਰਾਨ ਸੁਰਖੀਆਂ ਵਿੱਚ ਆਏ ਸਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੜਕ ਹਾਦਸੇ ਵਿੱਚ ਦੀਪ ਸਿੱਧੂ ਨਾਲ ਸਫਰ ਕਰ ਰਹੀ ਰੀਨਾ ਰਾਏ ਨੂੰ ਮਾਮੂਲੀ ਸੱਟਾਂ ਕਾਰਨ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।