ਪੰਜਾਬ ਵਿਧਾਨ ਸਭਾ ਚੋਣਾਂ: ਅੱਜ ਪੂਰੇ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਪੰਜਾਬ ਭਰ ਦੇ ਲੋਕਾਂ ‘ਚ ਇਨ੍ਹਾਂ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਵੇਰੇ 8 ਵਜੇ ਤੋਂ ਪਹਿਲਾਂ ਹੀ ਲਾਈਨਾਂ ‘ਚ ਲੱਗਣਗੇ ਸ਼ੁਰੂ ਹੋ ਗਏ ਸਨ। ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਅੱਜ ਇਕੋ ਪੜਾਅ ਵਿੱਚ ਵੋਟਾਂ ਪੈਣਗੀਆਂ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੂਬੇ ਦੇ 2,14,99,804 ਕਰੋੜ ਵੋਟਰ ਕੁੱਲ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਜਾਣਕਾਰੀ ਅਨੁਸਾਰ ਪਟਿਆਲਾ ਦੇ ਇਨ੍ਹਾਂ ਹਲਕਿਆਂ ‘ਚ ਹੁਣ ਤੱਕ ਹੋਈ ਵੋਟਿੰਗ ਇਸ ਪ੍ਰਕਾਰ ਹੈ। ਇੰਨੇ ਪ੍ਰਤੀਸ਼ਤ ਹੋਈ ਵੋਟਿੰਗ
ਨਾਭਾ ‘ਚ 20.5
ਪਟਿਆਲਾ 20.3
ਰਾਜਪੁਰਾ 21
ਘਨੌਰ 18.4
ਸਨੌਰ 20.5
ਸਮਾਣਾ 20
ਸ਼ੁਤਰਾਣਾ 22.3