ਚੰਡੀਗੜ੍ਹ : ਪੰਜਾਬ ‘ਚ ਹੁਣ ਕੋਰੋਨਾ ਦੇ ਕੇਸ ਘਟਦੇ ਨਜ਼ਰ ਆ ਰਹੇ ਹਨ। ਹਰ ਰੋਜ਼ ਕੇਸਾਂ ‘ਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਇਹ ਨਜ਼ਰ ਆ ਰਿਹਾ ਕਿ ਦੂਜੀ ਲਹਿਰ ਦੀ ਪੀਕ ਹੁਣ ਮੁੱਕ ਰਹੀ ਹੈ। ਮੰਗਲਵਾਰ ਨੂੰ ਪੰਜਾਬ ‘ਚ 2,184 ਤਾਜ਼ਾ ਕੋਰੋਨਾ ਕੇਸ ਦਰਜ਼ ਹੋਏ, ਜਿਸ ਨਾਲ ਕੁੱਲ੍ਹ ਕੇਸਾਂ ਦੀ ਗਿਣਤੀ 5,69,756 ਹੋ ਗਈ। ਇਸ ਦੌਰਾਨ ਇੱਕ ਦਿਨ ‘ਚ ਮੌਤਾਂ ਦੀ ਗਿਣਤੀ ਵੀ ਘਟੀ ਹੈ। ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਮੌਤਾਂ ਦਾ ਅੰਕੜਾ 100 ਤੋਂ ਘਟਿਆ ਹੈ। ਆਖਰੀ ਵਾਰ ਰਾਜ ਵਿੱਚ 100 ਤੋਂ ਵੱਧ ਮੌਤਾਂ 29 ਅਪ੍ਰੈਲ ਨੂੰ ਦਰਜ ਕੀਤੀਆਂ ਗਈਆਂ ਸਨ, ਜਦੋਂ ਇੱਥੇ 102 ਮੌਤਾਂ ਹੋਈਆਂ ਸੀ। ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਬੁਲੇਟਿਨ ਅਨੁਸਾਰ ਸੋਮਵਾਰ ਨੂੰ ਐਕਟਿਵ ਮਾਮਲਿਆਂ ਦੀ ਗਿਣਤੀ 36,433 ਤੋਂ ਘਟ ਕੇ 33,444 ਰਹਿ ਗਈ ਹੈ।
ਸਭ ਤੋਂ ਵੱਧ ਮੋਤਾਂ ਅੱਜ ਜ਼ਿਲ੍ਹਾ ਫਾਜ਼ਿਲਕਾ ਤੋਂ ਹੋਈਆਂ ਉਥੇ 9 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ 7, ਬਰਨਾਲੇ ਤੋਂ 2, ਬਠਿੰਡੇ ਤੋਂ 5, ਫਰੀਦਕੋਟ ਤੋਂ 2, ਫਤਿਹਗੜ੍ਹ ਸਾਹਿਬ ਤੋਂ 1, ਫਿਰੋਜ਼ਪੁਰ ਤੋਂ 7, ਗੁਰਦਾਸਪੁਰ ਤੋਂ 6, ਹੁਸ਼ਿਆਰਪੁਰ ਤੋਂ 4, ਜਲੰਧਰ ਤੋਂ 4, ਕਪੂਰਥਲੇ ਤੋਂ 4, ਲੁਧਿਆਣੇ ਤੋਂ 5, ਮਾਨਸੇ ਤੋਂ 3, ਮੋਗੇ ਤੋਂ 7, ਐੱਸ. ਏ. ਐੱਸ. ਨਗਰ ਤੋਂ 8, ਸੰਗਰੂਰ ਤੋਂ 7, ਐੱਸ. ਬੀ. ਐੱਸ. ਨਗਰ ਤੋਂ 1 ਤੇ ਤਰਨਤਾਰਨ ਤੋਂ 3 ਵਿਅਕਤੀਆਂ ਦੀ ਮੌਤ ਹੋ ਗਈ।