ਪ੍ਰਿਅੰਕਾ ਗਾਂਧੀ ਨੇ ਆਸ਼ਾ ਤੇ ਆਂਗਣਵਾੜੀ ਵਰਕਰਾਂ ਲਈ ਕੀਤਾ ਵੱਡਾ ਐਲਾਨ

0
75

ਉੱਤਰ-ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਐਕਸ਼ਨ ਮੋਡ ‘ਚ ਹਨ।ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਜਨਤਾ ਨੂੰ ਲੁਭਾਉਣ ਲਈ ਲਗਾਤਾਰ ਵੱਡੇ ਵੱਡੇ ਵਾਅਦੇ ਕਰ ਰਹੀ ਹੈ। ਹੁਣ ਪ੍ਰਿਯੰਕਾ ਨੇ ਸਰਕਾਰ ਬਣਨ ‘ਤੇ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦਾ ਵਾਅਦਾ ਕੀਤਾ ਹੈ।

ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵਿਟਰ ‘ਤੇ ਲਿਖਿਆ, ”ਕਾਂਗਰਸ ਪਾਰਟੀ ਆਸ਼ਾ ਵਰਕਰਾਂ ਦੇ ਭੱਤੇ ਦੇ ਹੱਕ ਅਤੇ ਉਨ੍ਹਾਂ ਦੇ ਸਨਮਾਨ ਦੇ ਪ੍ਰਤੀ ਪ੍ਰਤੀਬੱਧ ਹੈ ਅਤੇ ਸਰਕਾਰ ਬਣਨ ‘ਤੇ ਆਸ਼ਾ ਵਰਕਰ ਭੈਣਾਂ ਅਤੇ ਆਂਗਣਵਾੜੀ ਵਰਕਰਾਂ ਨੂੰ 10,000 ਰੁਪਏ ਪ੍ਰਤੀ ਮਹੀਨੇ ਭੱਤਾ ਦੇਵੇਗੀ।

ਇਸ ਤੋਂ ਪਹਿਲਾਂ ਇੱਕ ਹੋਰ ਵੀਡੀਓ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ,”ਯੂ.ਪੀ ਸਰਕਾਰ ਵਲੋਂ ਆਸ਼ਾ ਵਰਕਰਾਂ ‘ਤੇ ਕੀਤਾ ਗਿਆ ਇੱਕ-ਇੱਕ ਵਾਰ ਉਨ੍ਹਾਂ ਵਲੋਂ ਕੀਤੇ ਗਏ ਕੰਮਾਂ ਦਾ ਅਪਮਾਨ ਹੈ।ਮੇਰੀ ਆਸ਼ਾ ਭੈਣਾਂ ਨੇ ਕੋਰੋਨਾ ‘ਚ ਅਤੇ ਹੋਰ ਮੌਕਿਆਂ ‘ਤੇ ਪੂਰੀ ਲਗਨ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ।ਭੱਤਾ ਉਨ੍ਹਾਂ ਦਾ ਹੱਕ ਹੈ।ਉਨ੍ਹਾਂ ਦੀ ਗੱਲ ਸੁਣਨਾ ਸਰਕਾਰ ਦਾ ਫਰਜ਼ ਹੈ।ਆਸ਼ਾ ਭੈਣਾਂ ਸਨਮਾਨ ਦੀ ਹੱਕਦਾਰ ਹਨ ਅਤੇ ਮੈ ਇਸ ਲੜਾਈ ‘ਚ ਉਨ੍ਹਾਂ ਦੇ ਨਾਲ ਹਾਂ।

LEAVE A REPLY

Please enter your comment!
Please enter your name here