ਪਾਕਿਸਤਾਨ : ਲਾਹੌਰ ‘ਚ ਭਾਰਤ ਦੇ ਸਭ ਤੋਂ ਲੋੜੀਂਦੇ ਅੱਤਵਾਦੀ ਹਾਫਿਜ਼ ਸਈਦ ਦੇ ਘਰ ਦੇ ਬਾਹਰ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ‘ਚ 10 ਲੋਕ ਜ਼ਖਮੀ ਹੋਏ ਹਨ। ਹਾਫਿਜ਼ ਸਈਦ ਦਾ ਘਰ ਲਾਹੌਰ ਦੇ ਜੌਹਰ ਟਾਊਨ ਇਲਾਕੇ ‘ਚ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਧਮਾਕਾ ਏਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਕਈ ਘਰਾਂ ਵਿੱਚ ਖਿੜਕੀਆਂ ਦੇ ਸ਼ੀਸ਼ੇ ਅਤੇ ਕੰਧਾਂ ਟੁੱਟ ਗਈਆਂ। ਖ਼ਬਰਾਂ ਅਨੁਸਾਰ ਇਸ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਇਹ ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨਾਲ ਹੀ, ਸਥਿਤੀ ਸਪੱਸ਼ਟ ਨਹੀਂ ਹੈ ਕਿ ਹਾਫਿਜ਼ ਸਈਦ ਹਮਲੇ ਦੌਰਾਨ ਉਸ ਦੇ ਘਰ ਸੀ ਜਾਂ ਨਹੀਂ। ਖ਼ਬਰਾਂ ਅਨੁਸਾਰ ਧਮਾਕਾ ਬਹੁਤ ਜ਼ੋਰਾਂ ਨਾਲ ਹੋਇਆ ਸੀ। ਹਾਫਿਜ਼ ਸਈਦ ਦੇ ਘਰ ‘ਤੇ ਇਹ ਪਹਿਲਾ ਹਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਹਾਫਿਜ਼ ਸਈਦ ‘ਤੇ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ।