ਨਵਜੋਤ ਸਿੰਘ ਸਿੱਧੂ ਦਾ ਵੱਡਾ ਐਲਾਨ, ਜੇਕਰ ਮੈਂ ਦੁਬਾਰਾ ਚੋਣਾਂ ਜਿੱਤਾਂਗਾ ਤਾਂ ਨਹੀਂ ਲਵਾਂਗਾ ਦੂਜੀ ਪੈਨਸ਼ਨ

0
200

ਪੰਜਾਬ ਵਿੱਚ ਹਿੰਦੂਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਅੱਜ ਸੰਯੁਕਤ ਹਿੰਦੂ ਮਹਾਸਭਾ ਦਾ ਗਠਨ ਕੀਤਾ ਗਿਆ। ਇਸ ਮੌਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮਾਤਾ ਮਨਸਾ ਦੇਵੀ ਮੰਦਰ ਪੰਚਕੂਲਾ ਤੋਂ ਆਏ ਮਹੰਤਾਂ ਨੇ ਸਿੰਧੂ ਨੂੰ ਮਾਤਾ ਦੀ ਚੁੰਨੀ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਅਸ਼ਵਨੀ ਸੇਖੜੀ ਨੂੰ ਸੰਯੁਕਤ ਹਿੰਦੂ ਮਹਾਸਭਾ ਦਾ ਚੇਅਰਮੈਨ ਬਣਾਇਆ ਗਿਆ।

ਇਸ ਦੇ ਨਾਲ ਹੀ ਸਤੀਸ਼ ਮਲਹੋਤਰਾ ਨੂੰ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਜੋ ਵੀ ਇਸ ਪ੍ਰੋਗਰਾਮ ਵਿੱਚ ਪਹੁੰਚਿਆ ਹੈ, ਉਹ ਮੇਰੀ ਪੱਗ ਵਰਗਾ ਹੈ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਤੁਹਾਡਾ ਦਰਦ ਮੇਰਾ ਦਰਦ ਹੈ। ਇਸ ਦੇ ਨਾਲ ਹੀ ਇਸ਼ਾਰੇ ਇਸ਼ਾਰਿਆਂ ‘ਚ ਸਿੱਧੂ ਨੇ ਫਿਰ ਤੋਂ ਕੈਪਟਨ ‘ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਮੈਂ ਦੁਬਾਰਾ ਚੋਣ ਜਿੱਤ ਗਿਆ ਤਾਂ ਹੋਰ ਪੈਨਸ਼ਨ ਨਹੀਂ ਲਵਾਂਗਾ।

ਸੀਐਮ ਚੰਨੀ ‘ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਲਾਲੀਪਾਪ ਦੇ ਰਹੇ ਹਨ। ਉਨ੍ਹਾਂ ਨੂੰ ਪੁੱਛੋ ਕਿ ਤੁਸੀਂ ਕਿੱਥੋਂ ਦੇਵੋਗੇ? ਕੀ ਮਕਸਦ ਸਿਰਫ਼ ਸਰਕਾਰ ਵਿੱਚ ਵਾਪਸ ਆਉਣਾ ਹੈ ਜਾਂ ਲੋਕਾਂ ਦੀ ਭਲਾਈ ਕਰਨਾ ਹੈ? ਮੈਂ ਸੱਚ ਦੱਸਾਂਗਾ ਅਤੇ ਸ਼ੀਸ਼ਾ ਦਿਖਾਵਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਸਿਰ 5 ਲੱਖ ਕਰੋੜ ਦਾ ਕਰਜ਼ਾ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਨੇ ਨਹੀਂ ਸਗੋਂ ਪੰਜਾਬ ਦੇ ਲੋਕਾਂ ਨੂੰ ਮੋੜਨਾ ਹੈ।

ਸਿੱਧੂ ਨੇ ਕਿਹਾ ਕਿ ਰਾਜਾ ਵੜਿੰਗ ਬਹੁਤ ਵਧੀਆ ਕੰਮ ਕਰ ਰਿਹਾ ਹੈ, ਪਰਗਟ ਸਿੰਘ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ। ਸਿੱਧੂ ਨੇ ਬੀ.ਐਸ.ਐਫ ਬਾਰੇ ਕਿਹਾ ਕਿ 4 ਸਾਲ ਹਾਲਾਤ ਠੀਕ ਰਹੇ, ਪਰ ਜਦੋਂ ਸਰਕਾਰ ਗਈ ਤਾਂ ਕਹਿਣ ਲੱਗੀ ਕਿ ਪੰਜਾਬ ਨੂੰ ਖ਼ਤਰਾ ਹੈ। ਬਹੁਤ ਸਾਰੇ ਲੋਕ ਜੋ ਖੁਦ 4-4 ਵਾਰ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰ ਕੇ ਆਪਣੀ ਜ਼ਮਾਨਤ ਜ਼ਬਤ ਕਰ ਚੁੱਕੇ ਹਨ। ਪੰਜਾਬ ਵਿੱਚ ਹੁਣ ਇਮਾਨਦਾਰੀ ਅਤੇ ਨੈਤਿਕਤਾ ਦੀ ਬਣੇਗੀ ਸਰਕਾਰ।

LEAVE A REPLY

Please enter your comment!
Please enter your name here