ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’ ਹੋਈ ਰਿਲੀਜ਼

0
55

ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’ ਅੱਜ ਰਿਲੀਜ਼ ਹੋ ਗਈ ਹੈ। ‘ਸਾਡੇ ਆਲੇ’ ਦੀਪ ਸਿੱਧੂ ਦੇ ਦਿਲ ਦੇ ਬੇਹੱਦ ਕਰੀਬ ਸੀ। ਉਹ ਇਸ ਫ਼ਿਲਮ ਦਾ ਕਈ ਵਾਰ ਜ਼ਿਕਰ ਕਰ ਚੁੱਕੇ ਹਨ। ‘ਸਾਡੇ ਆਲੇ’ ਉਹ ਫ਼ਿਲਮ ਹੈ, ਜਿਸ ਦੀ ਚਰਚਾ ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਕਾਨਸ ਫ਼ਿਲਮ ਫੈਸਟੀਵਲ ’ਚ ਵੀ ਹੋਈ ਹੈ।

ਦੀਪ ਸਿੱਧੂ ਤੋਂ ਇਲਾਵਾ ਫ਼ਿਲਮ ’ਚ ਸੁਖਦੀਪ ਸੁੱਖ, ਗੁੱਗੂ ਗਿੱਲ, ਅੰਮ੍ਰਿਤ ਔਲਖ, ਮਹਾਬੀਰ ਭੁੱਲਰ, ਹਰਵਿੰਦਰ ਕੌਰ ਬਬਲੀ, ਅਮਰਿੰਦਰ ਬਿਲਿੰਗ ਤੇ ਸੋਨਪ੍ਰੀਤ ਜਵੰਦਾ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਨੂੰ ਜਤਿੰਦਰ ਮੌਹਰ ਨੇ ਡਾਇਰੈਕਟ ਕੀਤਾ ਹੈ।

ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਜਤਿੰਦਰ ਮੌਹਰ ਤੇ ਦਲਜੀਤ ਅਮੀ ਨੇ ਲਿਖੇ ਹਨ। ਫ਼ਿਲਮ ਟਰੇਲਰ ਰਿਲੀਜ਼ ਤੋਂ ਬਾਅਦ ਤੋਂ ਹੀ ਚਰਚਾ ’ਚ ਹੈ। ਇਸ ਦੇ ਗੀਤਾਂ ਨੂੰ ਵੀ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਦੀਪ ਸਿੱਧੂ ਭਾਵੇਂ ਅੱਜ ਇਸ ਦੁਨੀਆ ’ਚ ਨਹੀਂ ਹਨ ਪਰ ਉਨ੍ਹਾਂ ਦੀ ਫ਼ਿਲਮ ਨੇ ਲੋਕਾਂ ਦੀਆਂ ਯਾਦਾਂ ਇਕ ਵਾਰ ਮੁੜ ਤਾਜ਼ਾ ਕਰ ਦਿੱਤੀਆਂ ਹਨ।

LEAVE A REPLY

Please enter your comment!
Please enter your name here