ਦਿੱਲੀ ’ਚ ਠੰਡ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਕਿਹਾ ਕਿ ਦਿੱਲੀ ’ਚ ਸ਼ੀਤ ਲਹਿਰ ਦੀ ਸਥਿਤੀ ਜਾਰੀ ਹੈ, ਕਿਉਂਕਿ ਸੋਮਵਾਰ ਦੀ ਸਵੇਰ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕਰਦੇ ਹੋਏ ਮੌਸਮ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਦਿੱਲੀ ’ਚ ਯੈਲੋ ਅਲਰਟ ਵੀ ਜਾਰੀ ਕੀਤਾ ਹੈ।
ਇਹਨਾਂ ਲੋਕਾਂ ਨੂੰ ਆਗਿਆ CM Channi ਦਾ ਕੰਮ ਪਸੰਦ, ਕੀ ਦੇਣਗੇ ਦੁਬਾਰਾ ਮੌਕਾ ?
ਇਸ ਦੇ ਨਾਲ ਹੀ ਦਿੱਲੀ ਦੀ ਹਵਾ ਗੁਣਵੱਤਾ ਸੋਮਵਾਰ ਸਵੇਰੇ ‘ਬਹੁਤ ਖ਼ਰਾਬ’ ਹੋ ਗਈ ਅਤੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 327 ਦਰਜ ਕੀਤਾ ਗਿਆ। ਐਤਵਾਰ ਨੂੰ ਹਵਾ ਗੁਣਵੱਤਾ 290 ਦੇ ਏ.ਕਿਊ.ਆਈ. ਨਾਲ ‘ਖ਼ਰਾਬ ਸ਼੍ਰੇਣੀ’ ’ਚ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ, ਦਿੱਲੀ ਦੇ ਗੁਆਂਢੀ ਹਿੱਸਿਆਂ ’ਚ ਵੀ ਹਵਾ ਗੁਣਵੱਤਾ ‘ਖ਼ਰਾਬ ਤੋਂ ਬਹੁਤ ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ। ਫਰੀਦਾਬਾਦ ’ਚ 299, ਗਾਜ਼ੀਆਬਾਦ ’ਚ 231, ਗੁਰੂਗ੍ਰਾਮ ’ਚ 288 ਅਤੇ ਨੋਇਡਾ ਸੈਕਟਰ 62 ’ਚ 298 ਸੀ। ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਆਈ ਚੰਗਾ, 51 ਤੋਂ 100 ਨੂੰ ਸੰਤੋਸ਼ਜਨਕ, 101 ਅਤੇ 200 ਨੂੰ ਮੱਧਮ, 201 ਅਤੇ 300 ਨੂੰ ‘ਖ਼ਰਾਬ’, 301 ਅਤੇ 400 ਦਰਮਿਆਨ ‘ਬਹੁਤ ਖ਼ਰਾਬ’ ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਮੰਨਿਆ ਜਾਂਦਾ ਹੈ।