ਦਿਲ ਦੇ ਮਰੀਜ਼ਾਂ ਲਈ ਲਾਭਕਾਰੀ ਹੁੰਦਾ ਹੈ ਕਟਹਲ, ਜਾਣੋ ਕਿਵੇਂ?

0
71

ਕਟਹਲ ਫਲ ਦੀ ਵਰਤੋਂ ਨਾ ਸਿਰਫ਼ ਸਬਜ਼ੀ ਬਣਾਉਣ ਲਈ ਬਲਕਿ ਪਕੌੜੇ, ਕੋਫਤੇ ਅਤੇ ਅਚਾਰ ਲਈ ਵੀ ਬਣਾਇਆ ਜਾ ਸਕਦਾ ਹੈ। ਕਟਹਲ ’ਚ ਅਜਿਹੇ ਬਹੁਤ ਸਾਰੇ ਪੌਸ਼ਕ ਤੱਤ ਹੁੰਦੇ ਹਨ ਜੋ ਸਰੀਰ ਦੀਆਂ ਕਈ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ’ਚ ਵਿਟਾਮਿਨ ਈ, ਵਿਟਾਮਿਨ ਸੀ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਜਿਹੇ ਗੁਣ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ’ਚ ਭਰਪੂਰ ਮਾਤਰਾ ’ਚ ਫਾਇਵਰ ਹੁੰਦਾ ਹੈ।

ਬਲਡ ਪ੍ਰੈਸ਼ਰ : ਇਸ ਦੇ ਅੰਦਰ ਭਰਪੂਰ ਮਾਤਰਾ ’ਚ ਪੋਟਾਸ਼ੀਅਮ ਅਤੇ ਆਇਰਨ ਪਾਇਆ ਜਾਂਦਾ ਹੈ ਜੋ ਬਲਡ ਪ੍ਰੈਸ਼ਰ ਵਰਗੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ ਅਤੇ ਸਰੀਰ ’ਚ ਖੂਨ ਦੇ ਸੰਚਾਰ ਨੂੰ ਵਧਾਉਂਦਾ ਹੈ।

ਮਜ਼ਬੂਤ ਹੱਡੀਆਂ : ਹੱਡਿਆਂ ਦੇ ਲਈ ਕਟਹਲ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ’ਚ ਮੌਜੂਦ ਮੈਗਨੀਸ਼ੀਅਮ ਹੱਡੀਆ ਨੂੰ ਮਜ਼ਬੂਤ ਬਣਾਉਂਦਾ ਹੈ।

ਜੋੜਾਂ ਦਾ ਦਰਦ : ਜੇਕਰ ਕਟਹਲ ਦੇ ਦੁੱਧ ਨੂੰ ਗੋਡਿਆ , ਸੱਟ, ਸੋਜ ’ਤੇ ਲਗਾਇਆ ਜਾਵੇ ਤਾਂ ਬਹੁਤ ਹਦ ਤੱਕ ਆਰਾਮ ਮਿਲਦਾ ਹੈ।

ਮੂੰਹ ਦੇ ਛਾਲੇ : ਜਿਨ੍ਹਾਂ ਲੋਕਾਂ ਨੂੰ ਮੂੰਹ ’ਚ ਬਾਰ-ਬਾਰ ਛਾਲੇ ਹੋ ਜਾਂਦੇ ਹਨ ਇਸ ਲਈ ਉਨ੍ਹਾਂ ਨੂੰ ਕਟਹਲ ਦੀਆਂ ਕੱਚੀਆਂ ਪੱਤੀਆਂ ਨੂੰ ਚਬਾਕੇ ਧੂੱਕਣਾ ਚਾਹੀਦਾ ਹੈ ਇਹ ਛਾਲਿਆ ਨੂੰ ਠੀਕ ਕਰਦਾ ਹੈ।

ਦਿਲ ਦੀ ਬਿਮਾਰੀ : ਕਟਹਲ ’ਚ ਬਿਲਕੁਲ ਵੀ ਕੈਲੋਰੀ ਨਹੀਂ ਹੁੰਦੀ ਹੈ। ਇਹ ਦਿਲ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।

LEAVE A REPLY

Please enter your comment!
Please enter your name here