ਜੇਕਰ ਤੁਸੀਂ ਵੀ ਚਾਹੁੰਦੇ ਹੋ ਸੁੰਦਰ ਤੇ ਲੰਬੇ ਵਾਲ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਇਸਤੇਮਾਲ

0
137

ਹਰ ਕੋਈ ਚਾਹੁੰਦਾ ਹੈ ਕਿ ਉਸਦੇ ਸੁੰਦਰ ਤੇ ਮਜ਼ਬੂਤ ਵਾਲ ਹੋਣ ਪਰ ਸਾਡੇ ਵਾਲਾਂ ਦੀ ਮਜ਼ਬੂਤੀ ਸਾਡੀ ਖੁਰਾਕ ਅਤੇ ਜੀਵਨਸ਼ੈਲੀ ‘ਤੇ ਨਿਰਭਰ ਕਰਦੀ ਹੈ। ਅਸੀਂ ਉਨ੍ਹਾਂ ਦੀ ਕਿੰਨੀ ਸੰਭਾਲ ਕਰਦੇ ਹਾਂ ਇਸ ਨੂੰ ਵੀ ਕੁੱਝ ਹੱਦ ਤਕ ਸੁੰਦਰ ਵਾਲਾਂ ਦਾ ਰਾਜ਼ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਹ ਸਾਡੇ ਜੈਨੇਟਿਕਸ ‘ਤੇ ਵੀ ਬਹੁਤ ਹੱਦ ਤੱਕ ਨਿਰਭਰ ਕਰਦਾ ਹੈ। ਅਸੀਂ ਕਈ ਦਵਾਈਆਂ, ਤੇਲਾਂ ਆਦਿ ਦੀ ਵਰਤੋਂ ਕਰਕੇ ਵਾਲਾਂ ਦੀ ਸਿਹਤ ਨੂੰ ਬਿਹਤਰ ਬਣਾ ਸਕਦੇ ਹਾਂ। ਪਰ ਉਨ੍ਹਾਂ ਸਾਰੇ ਰਸਾਇਣਕ ਉਤਪਾਦਾਂ ਦੀ ਵਰਤੋਂ ਵਾਲਾਂ ਦੀ ਗੁਣਵੱਤਾ ‘ਤੇ ਮਾੜਾ ਪ੍ਰਭਾਵ ਵੀ ਪਾਉਂਦੀ ਹੈ।

ਆਓ ਜਾਣਦੇ ਹਾਂ ਕਿ ਅਸੀਂ ਆਪਣੇ ਵਾਲਾਂ ਨੂੰ ਸਿਹਤਮੰਦ ਅਤੇ ਸੁੰਦਰ ਬਣਾਈ ਰੱਖਣ ਲਈ ਕਿਹੜੀਆਂ ਘਰੇਲੂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹਾਂ।

ਐਲੋਵੇਰਾ ਚਮੜੀ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਪ੍ਰੋਟੀਓਲੀਟਿਕ ਪਾਚਕ ਨਾਲ ਭਰਪੂਰ ਹੁੰਦਾ ਹੈ ਜੋ ਮਰੇ ਹੋਏ ਸੈੱਲਾਂ ਤੇ ਵਾਲਾਂ ਦੇ ਰੋਮਾਂ ਨੂੰ ਚੰਗਾ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਵਾਲਾਂ ਦੀ ਸਿਹਤ ਹੌਲੀ-ਹੌਲੀ ਠੀਕ ਹੋ ਜਾਂਦੀ ਹੈ ਤੇ ਇਹ ਤੇਜ਼ੀ ਨਾਲ ਵਧਣ ਲੱਗਦੇ ਹਨ।

ਕੇਲਾ ਅਤੇ ਬਦਾਮ ਦੋਵੇਂ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ। ਬਦਾਮ ਪ੍ਰੋਟੀਨ, ਵਿਟਾਮਿਨਾਂ ਅਤੇ ਜ਼ਿੰਕ ਵਰਗੇ ਖਣਿਜਾਂ ਨਾਲ ਭਰੇ ਹੁੰਦੇ ਹਨ, ਜੋ ਵਾਲਾਂ ਲਈ ਬਹੁਤ ਮਹੱਤਵਪੂਰਨ ਤੱਤ ਹੁੰਦੇ ਹਨ। ਜਦੋਂ ਕਿ ਕੇਲੇ ਵਿਚ ਕੈਲਸ਼ੀਅਮ ਅਤੇ ਫੋਲਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਵਾਲਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਵਿਚ ਮਦਦਗਾਰ ਹੈ ।

ਜੌਂ ਵਿੱਚ ਆਇਰਨ ਅਤੇ ਕੌਪਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਰੈੱਡ ਬਲੱਡ ਸੈੱਲਾਂ ਦੇ ਉਤਪਾਦਨ ਵਿੱਚ ਵਾਧਾ ਕਰਦੇ ਹਨ। ਇਹ ਵਾਲਾਂ ਦੇ ਰੋਮਾਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ ਅਤੇ ਵਾਲਾਂ ਦੀ ਗ੍ਰੋਥ ਨੂੰ ਵਧਾਉਂਦਾ ਹੈ।ਇਸ ਨਾਲ ਵਾਲਾਂ ਨੂੰ ਬਹੁਤ ਮਜ਼ਬੂਤੀ ਮਿਲਦੀ ਹੈ।

LEAVE A REPLY

Please enter your comment!
Please enter your name here