ਘਰੇਲੂ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਰਣਦੀਪ ਸਿੰਘ ਸੂਰਜੇਵਾਲਾ ਨੇ ਕੇਂਦਰ ਸਰਕਾਰ ‘ਤੇ ਕੱਸਿਆ ਤੰਜ

0
45
ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਦਰਅਸਲ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਦਕਿ ਘਰੇਲੂ ਰਸੋਈ ਗੈਸ ਦੀ ਕੀਮਤ ‘ਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਚੋਣ ਸਰਗਰਮੀਆਂ ਕਾਰਨ ਦਰਾਂ ’ਤੇ ਲੱਗੀ ਸਾਢੇ ਚਾਰ ਮਹੀਨਿਆਂ ਦੀ ਰੋਕ ਖ਼ਤਮ ਹੋ ਗਈ। ਦਿੱਲੀ ‘ਚ ਪੈਟਰੋਲ ਦੀ ਕੀਮਤ ਪਹਿਲਾਂ 95.41 ਰੁਪਏ ਤੋਂ ਹੁਣ 96.21 ਰੁਪਏ ਕਰ ਦਿੱਤੀ ਹੈ, ਜਦਕਿ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 87.47 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿੱਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 949.50 ਰੁਪਏ ਹੋ ਗਈ ਹੈ।

 

ਇਸ ਦੌਰਾਨ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ  ਮਹਾ ਮਹਿੰਗਾਈ – ਬੀਜੇਪੀ ਲਿਆਈ ਹੈ! ਲੋਕ ਕਹਿ ਰਹੇ ਹਨ, ਕੋਈ ਲੋਟਾ ਦਿਓ, ਉਹ “ਸੱਚੇ-ਸਸਤੇ ਦੀਨ”, ਨਹੀਂ ਚਾਹੀਦੇ ਮੋਦੀ ਦੇ “ਅੱਛੇ ਦਿਨ”। ਸੁਰਜੇਵਾਲਾ ਨੇ ਇਕ ਹੋਰ ਟਵੀਟ ‘ਚ ਕਿਹਾ ਕਿ ਭਾਜਪਾ ਦੀ ਜਿੱਤ ਨਾਲ ਮੋਦੀ ਜੀ ਦੇ ‘ਮਹਿੰਗੇ ਦਿਨ’ ਵਾਪਸ ਆ ਗਏ ਹਨ। ਭਾਜਪਾ ਨੂੰ ਜਿੱਤ ਦਾ ਸੁੱਖ ਮਿਲਦੇ ਹੀ ਮਹਿੰਗਾਈ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ। ਯੂਪੀ ‘ਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਚੋਣਾਂ ਜਿੱਤਾਓ ਤੇ ਹੋਲੀ ‘ਤੇ ਮੁਫਤ ਗੈਸ ਸਿਲੰਡਰ ਲਓ। ਮੁਫ਼ਤ ਵਿੱਚ ਤਾਂ ਨਹੀਂ ਦਿੱਤਾ ਗਿਆ, ਹੁਣ ਮਹਿੰਗਾ ਦੇ ਰਹੇ ਹੈ।

LEAVE A REPLY

Please enter your comment!
Please enter your name here