ਕੋਰੋਨਾ ਮਹਾਂਮਾਰੀ ਕਾਰਨ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਹੁਣ ਹੌਲੀ-ਹੌਲੀ ਘਟ ਰਹੀਆਂ ਹਨ। ਇਸ ਦੇ ਨਾਲ ਹੀ, ਲੋਕ ਹੁਣ ਵਿਦੇਸ਼ ਜਾਣ ਲਈ ਇੱਕ ਵਾਰ ਫਿਰ ਵੀਜ਼ਾ ਲਈ ਲਗਾਤਾਰ ਅਰਜ਼ੀ ਦੇ ਰਹੇ ਹਨ। ਇਸਦੇ ਲਈ ‘Visa at Your Door-Step Service’ ਦੀ ਮੰਗ ਕਾਫੀ ਵਧ ਗਈ ਹੈ। ਖਾਸ ਕਰਕੇ ਛੋਟੇ ਸ਼ਹਿਰਾਂ ਵਿੱਚ, ਕੋਵਿਡ-19 ਤੋਂ ਸਾਵਧਾਨੀ ਕਾਰਨ ਇਸ ਸੇਵਾ ਦੀ ਮੰਗ ਜ਼ਿਆਦਾ ਹੈ।
ਇਸ ‘ਤੁਹਾਡੇ ਦਰਵਾਜ਼ੇ’ ਤੇ ਵੀਜ਼ਾ ਸੇਵਾ’ ਤਹਿਤ, ਤੁਸੀਂ ਆਪਣੇ ਘਰ ਤੋਂ ਵੀਜ਼ਾ ਲਈ ਅਰਜ਼ੀ ਦੇ ਸਕਦੇ ਹੋ। ਇਸਦੇ ਲਈ, ਤੁਸੀਂ ‘ਵੀਐਫਐਸ ਗਲੋਬਲ’ ਦੀ ਅਧਿਕਾਰਤ ਵੈਬਸਾਈਟ ‘ਤੇ ਜਾ ਕੇ ਇਸ ਸੇਵਾ ਦੀ ਵਰਤੋਂ ਕਰ ਸਕਦੇ ਹੋ। ਇੱਥੇ ਤੁਸੀਂ ਆਪਣੀ ਸਹੂਲਤ ਅਨੁਸਾਰ ਸਮਾਂ ਅਤੇ ਮਿਤੀ ਦੀ ਚੋਣ ਕਰ ਸਕਦੇ ਹੋ ਜਿਸ ਤੋਂ ਬਾਅਦ ਵੀਐਫਐਸ ਅਧਿਕਾਰੀ ਤੁਹਾਡੇ ਦੁਆਰਾ ਤੈਅ ਮਿਤੀ ਤੇ ਸਮੇਂ ‘ਤੇ ਤੁਹਾਡੇ ਘਰ ਆਉਣਗੇ ਤੇ ਵੀਜ਼ਾ ਬਣਾਉਣ ਦੀ ਪ੍ਰੀਕਿਰਿਆ ਵਿੱਚ ਤੁਹਾਡੀ ਸਹਾਇਤਾ ਕਰਨਗੇ।
ਵੀਐਫਐਸ ਅਧਿਕਾਰੀਆਂ ਦੀ ਸਹਾਇਤਾ ਨਾਲ, ਤੁਸੀਂ ਬਾਇਓਮੈਟ੍ਰਿਕਸ ਤੋਂ ਲੈ ਕੇ ਵੀਜ਼ਾ ਅਰਜ਼ੀਆਂ ਤੇ ਘਰ ਬੈਠਣ ਤੱਕ ਸਭ ਕੁੱਝ ਕਰ ਸਕੋਗੇ। ਇੱਕ ਵਾਰ ਵੀਜ਼ਾ ਅਰਜ਼ੀ ਜਮ੍ਹਾਂ ਹੋ ਜਾਣ ਤੋਂ ਬਾਅਦ, ਤੁਹਾਡਾ ਪਾਸਪੋਰਟ ਤੁਹਾਡੇ ਵੀਜ਼ਾ ਦੇ ਨਾਲ ਪੂਰੀ ਤਰ੍ਹਾਂ ਤਿਆਰ ਹੋ ਕੇ ਤੁਹਾਡੇ ਘਰ ਭੇਜਿਆ ਜਾਵੇਗਾ।
ਇਸ ਵੇਲੇ ਤੁਹਾਨੂੰ ਬ੍ਰਿਟੇਨ, ਆਸਟਰੀਆ, ਕ੍ਰੋਏਸ਼ੀਆ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਹੰਗਰੀ, ਆਈਸਲੈਂਡ, ਇਟਲੀ, ਲਾਤਵੀਆ, ਲਿਥੁਆਨੀਆ, ਲਕਸਮਬਰਗ, ਸਲੋਵੇਨੀਆ, ਪੁਰਤਗਾਲ, ਸਲੋਵਾਕੀਆ, ਸਵਿਟਜ਼ਰਲੈਂਡ ਤੇ ਯੂਕਰੇਨ ਜਿਹੇ ਦੇਸ਼ਾਂ ’ਚ ਜਾਣ ਲਈ ਇਸ ‘ਵੀਜ਼ਾ ਐਟ ਯੂਅਰ ਡੋਰਸਟੈਪ ਸੇਵਾ’ਦੀ ਸਹੂਲਤ ਮਿਲ ਰਹੀ ਹੈ।