ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਅਪਣੀ ਚਪੇਟ ‘ਚ ਲੈ ਲਿਆ ਹੈ। ਇਸ ਕਾਰਨ ਹੁਣ ਤੱਕ ਬਹੁਤ ਸਾਰੀਆਂ ਮੌਤਾਂ ਹੋ ਗਈਆਂ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਸਨ,ਜਿਨ੍ਹਾਂ ਨੂੰ ਸਮੇਂ ਸਿਰ ਇਲਾਜ ਨਾ ਮਿਲ ਸਕਿਆ।ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਕੋਰੋਨਾ ਵੈਕਸਿਨ ਦੀ ਜਿੱਥੇ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਤੇ ਹਰੇਕ ਦੇਸ਼ ਦੀ ਸਰਕਾਰ ਇਸ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ,ਜੋ ਕਿ ਕੋਰੋਨਾ ਵੈਕਸੀਨ ਨਾਲ ਸੰਬੰਧਿਤ ਹੈ।
ਵਿਸਕਾਨਸਿਨ ਦੇ ਸਾਬਕਾ ਫਾਰਮਾਸਿਸਟ ਨੂੰ ਕੋਵੀਡ-19 ਟੀਕੇ ਦੀਆਂ 500 ਤੋਂ ਵੱਧ ਖੁਰਾਕਾਂ ਬਰਬਾਦ ਕਰਨ ਦੇ ਦੋਸ਼ ਵਿਚ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 46 ਸਾਲਾਂ ਦੇ ਸਟੀਵਨ ਬ੍ਰੈਂਡਨਬਰਗ ਨੇ ਫਰਵਰੀ ਵਿਚ ਖਪਤਕਾਰ ਉਤਪਾਦ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਕਬੂਲ ਕੀਤਾ ਸੀ। ਉਸ ਨੇ ਮੰਨਿਆ ਕਿ ਉਸ ਨੇ ਮਿਲਵਰਕੀ ਦੇ ਮੈਡੀਕਲ ਸੈਂਟਰ ਵਿਖੇ ਕਈ ਘੰਟਿਆਂ ਲਈ ਕੋਵਿਅ ਟੀਕਿਆਂ ਨੂੰ ਫਰਿੱਜ ਤੋਂ ਬਾਹਰ ਰੱਖਿਆ ਸੀ। ਉਸ ਨੇ ਕਿਹਾ ਕਿ ਉਹ ਆਪਣੇ ਕੀਤੇ ਤੋਂ ਸ਼ਰਮਿੰਦਾ ਹੈ ਤੇ ਇਸ ਦੀ ਜ਼ਿੰਮੇਦਾਰੀ ਲੈਂਦਾ ਹੈ।