ਕੋਰੋਨਾ ਦੇ ਵੱਧ ਰਹੇ ਖ਼ਤਰੇ ਨੂੰ ਦੇਖਦਿਆਂ ਚੀਨ ਨੇ ਮੁੜ ਤੋਂ ਕੀਤੀ ਤਾਲਾਬੰਦੀ

0
57

ਕੋਰੋਨਾ ਵਾਇਰਸ ਖ਼ਤਮ ਹੋਣ ਦਾ ਨਾ ਨਹੀਂ ਲੈ ਰਿਹਾ ਕਿ ਚੀਨ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸ ਖ਼ਤਰੇ ਨੂੰ ਦੂਰ ਕਰਨ ਲਈ ਚੀਨ ਨੇ ਅੰਦਰੂਨੀ ਮੰਗੋਲੀਆ ਵਿੱਚ ਤਾਲਾਬੰਦੀ ਲਗਾ ਦਿੱਤੀ ਹੈ। ਅੰਦਰੂਨੀ ਮੰਗੋਲੀਆ ਖੇਤਰ ਵਿੱਚ ਸੰਕਰਮਣ ਦੇ 19 ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਇਨਰ ਮੰਗੋਲੀਆ ਦੇ 35,700 ਨਿਵਾਸੀਆਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਘਰ ਛੱਡਣ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਇਹ ਇਲਾਕਾ ਮੌਜੂਦਾ ਕੋਰੋਨਾ ਪ੍ਰਕੋਪ ਦਾ ਕੇਂਦਰ ਬਿੰਦੂ ਬਣਦਾ ਜਾ ਰਿਹਾ ਹੈ। ਇਹ ਲਾਕਡਾਊਨ ਰਾਸ਼ਟਰੀ ਸਿਹਤ ਕਮਿਸ਼ਨ ਦੇ ਅਧਿਕਾਰੀਆਂ ਦੀ ਚੇਤਾਵਨੀ ਤੋਂ ਇੱਕ ਦਿਨ ਬਾਅਦ ਲਗਾਇਆ ਗਿਆ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇੱਕ ਹਫ਼ਤੇ ਵਿੱਚ 11 ਸੂਬਿਆਂ ਵਿੱਚ ਫੈਲਣ ਤੋਂ ਬਾਅਦ ਵੀ ਵਾਇਰਸ ਦਾ ਪ੍ਰਕੋਪ ਵਧਦਾ ਰਹੇਗਾ। ਸੋਮਵਾਰ ਨੂੰ ਚੀਨ ਵਿੱਚ ਸੰਕਰਮਣ ਦੇ 35 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਅੱਧੇ ਅੰਦਰੂਨੀ ਮੰਗੋਲੀਆ ਵਿੱਚ ਪਾਏ ਗਏ ਹਨ। ਅਧਿਕਾਰੀਆਂ ਨੇ ਮੌਜੂਦਾ ਕੋਰੋਨਾ ਲਹਿਰ ਲਈ ਡੈਲਟਾ ਵੇਰੀਐਂਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਸ ਦੇ ਨਾਲ ਹੀ ਸੈਲਾਨੀਆਂ ਵਿੱਚ ਪ੍ਰਸਿੱਧ ਉੱਤਰ-ਪੱਛਮੀ ਚੀਨ ਦੇ ਗਾਂਸੂ ਸੂਬੇ ਵਿੱਚ ਕੋਵਿਡ -19 ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਇੱਥੇ ਸਾਰੀਆਂ ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here