ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ’ਚ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ। ਬੀਤੇ 24 ਘੰਟਿਆਂ ਵਿਚ ਦਿੱਲੀ ‘ਚ ਕੋਰੋਨਾ ਦੇ 12 ਹਜ਼ਾਰ 308 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੇ ਨਾਲ 43 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਇਸ ਦੇ ਨਾਲ ਹੀ ਸਰਗਰਮ ਮਾਮਲੇ 68 ਹਜ਼ਾਰ 730 ਹਨ ਜਦਕਿ ਪਾਜ਼ੇਟਿਵਿਟੀ ਰੇਟ 21.48 ਫ਼ੀਸਦੀ ਹੈ।
“ਅਸੀਂ ਤਾਂ ਜਿੱਤੇ ਬੈਠੇ ਹਾਂ, ਬਸ ਐਲਾਨ ਹੋਣਾ ਬਾਕੀ”,ਅਕਾਲੀ ਲੀਡਰ ਕਰ ਗਿਆ ਪੱਕਾ ਦਾਅਵਾ,
ਇਸ ਤੋਂ ਪਹਿਲਾਂ ਨਵੇਂ ਮਾਮਲੇ ਅਤੇ ਸੰਕਰਮਣ ਦਰ ਵਧਣ ਦਾ ਇਕ ਕਾਰਨ ਮੰਗਲਵਾਰ ਦੀ ਤੁਲਨਾ ’ਚ ਜ਼ਿਆਦਾ ਸੈਂਪਲ ਦੀ ਜਾਂਚ ਹੋਣਾ ਰਿਹਾ। ਦਿੱਲੀ ਵਿਚ ਬੁੱਧਵਾਰ ਨੂੰ ਕੋਰੋਨਾ ਦੇ 13785 ਨਵੇਂ ਮਾਮਲੇ ਆਏ ਸਨ। ਜਦਕਿ ਸੰਕਰਮਣ ਦਰ ਵਧ ਕੇ 23.86 ਫ਼ੀਸਦੀ ਸੀ। ਪਿਛਲੇ 24 ਘੰਟਿਆਂ ਵਿਚ 57776 ਸੈਂਪਲਾਂ ਦੀ ਜਾਂਚ ਹੋਈ। ਜਦਕਿ ਦੋ ਦਿਨ ਪਹਿਲਾਂ 11684 ਨਵੇਂ ਮਾਮਲੇ ਅਤੇ ਸੰਕਰਮਣ ਦਰ 22.47 ਫ਼ੀਸਦੀ ਰਹੀ ਸੀ। ਉਦੋਂ 52002 ਸੈਂਪਲਾਂ ਦੀ ਜਾਂਚ ਹੋਈ ਸੀ। ਇਸ ਤਰ੍ਹਾਂ 5774 ਸੈਂਪਲ ਦੀ ਜਾਂਚ ਜ਼ਿਆਦਾ ਹੋਣ ’ਤੇ 2101 ਵੱਧ ਨਵੇਂ ਮਾਮਲੇ ਮਿਲੇ ਹਨ। ਇਸ ਦੇ ਨਾਲ ਹੀ ਸੰਕਰਮਣ ਦਰ ਵਿਚ 1.39 ਫ਼ੀਸਦੀ ਦਾ ਵਾਧਾ ਹੋਇਆ ਹੈ।
ਰਾਜੇਵਾਲ ਨੂੰ ਵੀ ਸਿਆਸਤ ਪੈਣ ਲੱਗੀ ਭਾਰੀ, ਲੋਕ ਘੇਰਕੇ ਪੁੱਛਣ ਲੱਗੇ ਸਵਾਲ, ਸੁਭਾਅ ‘ਚ ਆਈ ਕਿਹੜੀ ਵੱਡੀ ਤਬਦੀਲੀ ?
ਬੀਤੇ 24 ਘੰਟਿਆਂ ’ਚ 35 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 16580 ਮਰੀਜ਼ ਠੀਕ ਹੋਏ। ਇਸ ਮਹੀਨੇ 19 ਦਿਨਾਂ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 353 ਪੁੱਜ ਗਈ ਹੈ। ਦਿੱਲੀ ਵਿਚ ਪੰਜ ਦਸੰਬਰ ਨੂੰ ਓਮੀਕ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਗਦ ਹੁਣ ਤਕ ਕੋਰੋਨਾ ਦੇ ਕੁਲ ਤਿੰਨ ਲੱਖ ਤੋਂ ਵੱਧ ਮਾਮਲੇ ਆ ਚੁੱਕੇ ਹਨ। 75 ਫ਼ੀਸਦੀ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਦਿੱਲੀ ਵਿਚ ਕੰਟੇਨਮੈਂਟ ਜ਼ੋਨ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਜਾਰੀ ਹੈ। ਇਸ ਕਾਰਨ ਬੁੱਧਵਾਰ ਨੂੰ ਵੀ 1949 ਨਵੇਂ ਕੰਟੇਨਮੈਂਟ ਜ਼ੋਨ ਬਣਾਏ ਗਏ। ਇਸ ਤੋਂ ਪਹਿਲਾਂ ਕੰਟੇਨਮੈਂਟ ਜ਼ੋਨ ਦੀ ਗਿਣਤੀ ਵਧ ਕੇ 39,489 ਹੋ ਗਈ ਹੈ।
ਇਸ ਦੇ ਨਾਲ ਹੀ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਦੀ ਗਿਣਤੀ 2730 ਤੋਂ ਵੱਧ ਕੇ 2734 ਹੋ ਗਈ ਹੈ। ਇਸ ਕਾਰਨ ਹਸਪਤਾਲਾਂ ਵਿਚ 17.52 ਫ਼ੀਸਦੀ ਬੈੱਡ ਭਰੇ ਹੋਏ ਹਨ। ਉੱਥੇ, 82.48 ਫ਼ੀਸਦੀ ਬੈੱਡ ਖ਼ਾਲੀ ਹਨ। ਮੌਜੂਦਾ ਸਮੇਂ ’ਚ 908 ਮਰੀਜ਼ ਆਕਸੀਜਨ ਸਪੋਰਟ ’ਤੇ ਹਨ। ਜਿਸ ਵਿੱਚੋਂ 147 ਮਰੀਜ਼ ਵੈਂਟੀਲੇਟਰ ਸਪੋਰਟ ’ਤੇ ਹਨ।