ਕੇਂਦਰ ਸਰਕਾਰ ਨੇ ਕੁੜੀਆਂ ਦੇ ਵਿਆਹ ਦੀ ਉਮਰ ਸੀਮਾ ‘ਚ ਕੀਤਾ ਵਾਧਾ

0
61

ਦੇਸ਼ ‘ਚ ਹੁਣ ਵੀ ਕਈ ਕੁੜੀਆਂ ਦਾ ਵਿਆਹ ਛੋਟੀ ਉਮਰ ‘ਚ ਕਰ ਦਿੱਤਾ ਜਾਂਦਾ ਹੈ।ਹਾਲਾਂਕਿ ਹੁਣ ਤੱਕ ਕੁੜੀਆਂ ਦੇ ਵਿਆਹ ਦੀ ਉਮਰ ਸੀਮਾ 18 ਸਾਲ ਸੀ। ਪਰ ਹੁਣ ਇਸ ਉਮਰ ਸੀਮਾ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਦੇਸ਼ ’ਚ ਕੁੜੀਆਂ ਦੇ ਵਿਆਹ ਦੀ ਉਮਰ ਵਧਾਉਣ ਦੀ ਦਿਸ਼ਾ ’ਚ ਕੇਂਦਰ ਸਰਕਾਰ ਨੇ ਕਦਮ ਅੱਗੇ ਵਧਾ ਦਿੱਤਾ ਹੈ।

Babbu Maan ਦੀ ਪੱਤਰਕਾਰਾਂ ਨਾਲ ਮਸਤੀ, ਸਾਰੇ ਹੱਸ ਹੱਸ ਹੋ ਗਏ ਦੂਹਰੇ

ਮੋਦੀ ਸਰਕਾਰ ਨੇ ਕੁੜੀਆਂ ਦੇ ਵਿਆਹ ਦੀ ਕਾਨੂੰਨੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰ ਦਿੱਤੀ ਹੈ ਅਤੇ ਕੈਬਨਿਟ ਨੇ ਵੀ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ’ਚ ਪੁਰਸ਼ਾਂ ਦੇ ਵਿਆਹ ਦੀ ਕਾਨੂੰਨੀ ਉਮਰ 21 ਸਾਲ ਹੈ। ਦੱਸਣਯੋਗ ਹੈ ਕਿ ਸਾਲ 2020 ’ਚ ਆਜ਼ਾਦੀ ਦਿਵਸ ਮੌਕੇ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਸੰਕੇਤ ਦਿੱਤੇ ਸਨ, ਹੁਣ ਸਰਕਾਰ ਇਸ ’ਤੇ ਅਮਲ ਕਰਦੀ ਦਿੱਸ ਰਹੀ ਹੈ।

ਟਰੱਕ ‘ਤੇ ਖੜ੍ਹਕੇ ਗਰਜੇ ਭਗਵੰਤ ਮਾਨ ਤੇ ਕੇਜਰੀਵਾਲ, ਜਲੰਧਰੀਆਂ ਨੇ ਵਧਾਇਆ ਤਿਰੰਗੇ ਦਾ ਮਾਣ, ਤਿਰੰਗਾ ਯਾਤਰਾ

ਇਸ ਦੇ ਨਾਲ ਹੀ ਹੁਣ ਸਰਕਾਰ ਬਾਲ ਵਿਆਹ ਮਨਾਹੀ ਕਾਨੂੰਨ, ਸਪੈਸ਼ਲ ਮੈਰਿਜ ਐਕਟ ਅਤੇ ਹਿੰਦੂ ਮੈਰਿਜ ਐਕਟ ’ਚ ਸੋਧ ਕਰੇਗੀ। ਨੀਤੀ ਆਯੋਗ ’ਚ ਜਯਾ ਜੇਤਲੀ ਦੀ ਪ੍ਰਧਾਨਗੀ ’ਚ ਬਣੀ ਟਾਸਕ ਫ਼ੋਰਸ ਨੇ ਇਸ ਦੀ ਸਿਫ਼ਾਰਿਸ਼ ਕੀਤੀ ਸੀ। ਟਾਸਕ ਫ਼ੋਰਸ ਦਾ ਗਠਨ ਪਿਛਲੇ ਸਾਲ ਜੂਨ ’ਚ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਦਸੰਬਰ ’ਚ ਹੀ ਇਸ ਨੇ ਆਪਣੀ ਰਿਪੋਰਟ ਦਿੱਤੀ ਸੀ। ਟਾਸਕ ਫ਼ੋਰਸ ਦਾ ਕਹਿਣਾ ਸੀ ਕਿ ਪਹਿਲੇ ਬੱਚੇ ਨੂੰ ਜਨਮ ਦਿੰਦੇ ਸਮੇਂ ਕੁੜੀਆਂ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here