ਕਿਸਾਨ ਅੱਜ ਦਿੱਲੀ ਦੇ ਬਾਰਡਰਾਂ ’ਤੇ ਫ਼ਤਹਿ ਦਿਵਸ ਮਨਾਉਣਗੇ। ਮੋਰਚੇ ਨੇ ਇਸ ਖਾਸ ਮੌਕੇ ਲਈ ਸਥਾਨਕ ਲੋਕਾਂ ਨੂੰ ਵੀ ਸੱਦਾ ਦਿੱਤਾ ਹੈ। ਇਸ ਮੌਕੇ ਮੋਰਚੇ ਵਿਚ ਅਹਿਮ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਕਿਸਾਨਾਂ ਨੇ ਆਪਣੇ ਤੰਬੂ ਤੇ ਬੰਬੂ ਪੁੱਟ ਕੇ ਸਾਮਾਨ ਟਰਾਲੀਆਂ, ਟਰੱਕਾਂ ਵਿੱਚ ਲੱਦ ਲਿਆ। ਕੁਝ ਕਿਸਾਨਾਂ ਦੇ ਕਾਫਲੇ ਕੱਲ੍ਹ ਸ਼ਾਮ ਨੂੰ ਹੀ ਪੰਜਾਬ ਤੇ ਹਰਿਆਣਾ ਵੱਲ ਨੂੰ ਤੁਰ ਪਏ ਸਨ, ਜਿਸ ਕਾਰਨ ਕੌਮੀ ਮਾਰਗਾਂ ਉਪਰ ਖਾਸ ਕਰਕੇ ਬਾਰਡਰਾਂ ਨੇੜੇ ਜਾਮ ਵਾਲੇ ਹਾਲਾਤ ਬਣ ਗਏ।
Tikkri Border ‘ਤੇ ਕਿਵੇਂ ਭਾਵੁਕ ਹੋਏ ਹਰਿਆਣਵੀ, ਮੋਰਚੇ ‘ਤੇ ਬਣੇ ਭਾਈਆਂ ਦੇ ਵਿਛੋੜੇ ਬਾਰੇ ਸੋਚ ਰੋ ਪਈ ਸ਼ਮੀਮ ਚੌਧਰੀ
ਲੋਕਾਂ ਨੇ ਮੁੱਖ ਸਟੇਜ ਨਜ਼ਦੀਕ ਵੱਡੇ ਲੰਗਰਾਂ ਵਾਲੇ ਪੰਡਾਲ ਵੀ ਹਟਾ ਦਿੱਤੇ ਹਨ। ਸਿੰਘੂ ਬਾਰਡਰ ਦੀ ਮੁੱਖ ਸਟੇਜ ਨੂੰ ਵੀ ਪੁੁੱਟ ਦਿੱਤਾ ਗਿਆ ਹੈ। ਇਹ ਆਰਜ਼ੀ ਸਟੇਜ ਲੋਹੇ ਦੀਆਂ ਰਾਡਾਂ ਤੇ ਟੀਨ ਦੀ ਛੱਤ ਪਾ ਕੇ ਬਣਾਈ ਗਈ ਸੀ। ਇਸ ਦੌਰਾਨ ਕਿਸਾਨਾਂ ਨੇ ਰਾਤ ਸਮੇਂ ਪਟਾਕੇ ਚਲਾਏ ਤੇ ਆਤਿਸ਼ਬਾਜ਼ੀ ਕੀਤੀ। ਸੰਯੁਕਤ ਕਿਸਾਨ ਮੋਰਚਾ ਗਾਜ਼ੀਪੁਰ ਬਾਰਡਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ 11 ਦਸੰਬਰ ਨੂੰ ਗਾਜ਼ੀਪੁਰ ਬਾਰਡਰ ’ਤੇ ਵਿਜੈ ਦਿਵਸ ਇਸੇ ਮੰਚ ਰਾਹੀਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਜੈ ਦਿਵਸ ਲਈ ਸਥਾਨਕ ਲੋਕਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ।
SKM ਦੇ ਵਕੀਲਾਂ ਨਾਲ ਖ਼ਾਸ ਗੱਲਬਾਤ, ਕਿਹੜੇ ਪਰਚੇ ਰੱਦ ਨਹੀਂ ਹੋਏ, ਜਾਣੋ ਕਿਉਂ ? ਪਰ ਸਿੰਘੂ ਬੈਠਣ ਦੀ ਲੋੜ ਨੀਂ ਪੈਣੀ
ਕਿਸਾਨ ਅੰਦੋਲਨ ਵਿੱਚ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਅਤੇ ਸਹਿਯੋਗੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਾਰਾ ਦਿਨ ਬਾਰਡਰ ’ਤੇ ਪ੍ਰੋਗਰਾਮ ਹੋਣਗੇ ਤੇ ਸ਼ਾਮ ਨੂੰ ਕਿਸਾਨ ਮਜ਼ਦੂਰ ਖੁਸ਼ੀਆਂ ਮਨਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨ 12 ਦਸੰਬਰ ਨੂੰ ਗਾਜ਼ੀਪੁਰ ਬਾਰਡਰ ਤੋੋਂ ਨਿਕਲਣੇ ਸ਼ੁਰੂ ਹੋ ਜਾਣਗੇ। 15 ਦਸੰਬਰ ਤੱਕ ਗਾਜ਼ੀਪੁਰ ਬਾਰਡਰ ਤੋਂ ਸਾਰੇ ਟੈਂਟ ਅਤੇ ਹੋਰ ਢਾਂਚਾ ਹਟਾ ਦਿੱਤਾ ਜਾਵੇਗਾ।