ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨੇ, ਪਾਰਟੀ ਨੂੰ ਫਾਇਦਾ ਨਹੀਂ, ਹੋਵੇਗਾ ਨੁਕਸਾਨ: ਪ੍ਰਤਾਪ ਬਾਜਵਾ

0
63

ਕਾਂਗਰਸ ਪਾਰਟੀ ਵੱਲੋਂ ਐਤਵਾਰ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੇ ਪ੍ਰੋਗਰਾਮ ਨੂੰ ਜਨਤਕ ਕਰ ਦਿੱਤੇ ਜਾਣ ਉਪਰੰਤ ਕਾਦੀਆਂ ਤੋਂ ਪਾਰਟੀ ਦੇ ਉਮੀਦਵਾਰ ਸ: ਪ੍ਰਤਾਪ ਸਿੰਘ ਬਾਜਵਾ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ।

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਜਵਾ ਨੇ ਕਿਹਾ ਕਿ ਮੇਰੀ ਤਾਂ ਪਾਰਟੀ ਨੂੰ ਰਾਏ ਹੈ ਕਿ ਜਿਵੇਂ ਚੱਲ ਰਿਹਾ ਹੈ ਉਵੇਂ ਹੀ ਚੱਲਣ ਦੇਣਾ ਚਾਹੀਦਾ ਹੈ ਅਤੇ ‘ਕੁਲੈਕਟਿਵ ਲੀਡਰਸ਼ਿਪ’ ਨਾਲ ਹੀ ਚੋਣ ਮੈਦਾਨ ਵਿੱਚ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇ ਮੇਰੀ ਰਾਏ ਮੰਨੀ ਜਾਵੇ ਤਾਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਬਹੁਤ ਵੱਡਾ ਲਾਭ ਪਾਰਟੀ ਨੂੰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸ:ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਮੁੱਖ ਮੰਤਰੀ ਹਨ, ਸ: ਨਵਜੋਤ ਸਿੰਘ ਸਿੱਧੂ ਪ੍ਰਧਾਨ ਹਨ ਅਤੇ ਹੋਰ ਵੀ ਬਹੁਤ ਸਾਰੇ ਸੀਨੀਅਰ ਲੀਡਰ ਹਨ। ਇਸ ਲਈ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਨਾਲ ਕੋਈ ਵੱਡਾ ਲਾਭ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਲਟਾ ਇਸ ਨਾਲ ਵਿਰੋਧੀਆਂ ਨੂੰ ਪਾਰਟੀ ’ਤੇ ਨਿਸ਼ਾਨੇ ਸਾਧਣ ਦਾ ਮੌਕਾ ਮਿਲ ਸਕਦਾ ਹੈ, ਜੋ ਠੀਕ ਨਹੀਂ ਹੋਵੇਗਾ।

ਕਾਂਗਰਸ ਦੇ CM ਚਿਹਰਾ ਐਲਾਨਣ ਦੀ ਤਰੀਕ ਫਾਈਨਲ ! ਗੁੱਜਰ ਸਮਾਜ ਨੂੰ ਮੰਦਾ ਬੋਲਣ ਵਾਲੇ ਆਗੂ ਦੇ ਖੁੱਲ੍ਹੇ ਭੇਤ

ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਹੁੰਦਿਆਂ ਵੀ ਸ:ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜਤਾਈ ਸੀ ਅਤੇ ਪਾਰਟੀ ਨੇ ਉਨ੍ਹਾਂ ਨੂੰ ਕਾਦੀਆਂ ਤੋਂ ਉਮੀਦਵਾਰ ਐਲਾਨਿਆ ਹੈ ਹਾਲਾਂਕਿ ਇਸ ਨਾਲ ਉਨ੍ਹਾਂ ਦੇ ਭਰਾ ਅਤੇ ਕਾਦੀਆਂ ਦੇ ਮੌਜੂਦਾ ਵਿਧਾਇਕ ਸ: ਫ਼ਤਹਿਜੰਗ ਸਿੰਘ ਬਾਜਵਾ ਨਾਰਾਜ਼ ਹੋ ਗਏ ਸਨ ਅਤੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਉਪਰੰਤ ਹੁਣ ਬਟਾਲਾ ਤੋਂ ਭਾਜਪਾ ਵੱਲੋਂ ਚੋਣ ਲੜ ਰਹੇ ਹਨ।

ਕੀ ਤੁਸੀਂ ਕੀਤੇ ਨੇ ਸਾਦੇ ਵਿਆਹ ? ਗੱਲਾਂ ਸੱਚੀਆਂ, ਕੀ ਤੁਸੀਂ ਸਹਿਮਤ ਹੋ?

ਇਹ ਵੀ ਸਮਝਿਆ ਜਾਂਦਾ ਹੈ ਕਿ ਸ: ਬਾਜਵਾ ਪੰਜਾਬ ਅੰਦਰ ਕਾਂਗਰਸ ਦੇ ਉਨ੍ਹਾਂ ਚੰਦ ਨੇਤਾਵਾਂ ਵਿੱਚੋਂ ਇਕ ਹਨ ਜਿਹੜੇ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਸਮਝੇ ਜਾਂਦੇ ਹਨ ਹਾਲਾਂਕਿ ਪਾਰਟੀ ਨੇ ਜਦੋਂ ਸਾਂਝੀ ਲੀਡਰਸ਼ਿਪ ਹੇਠ ਚੋਣ ਵਿੱਚ ਜਾਣ ਦੀ ਗੱਲ ਕੀਤੀ ਸੀ, ਉਦੋਂ ਵੀ ਸਾਹਮਣੇ ਕੀਤੇ ਗਏ ਚਿਹਰਿਆਂ ਵਿੱਚ ਸ: ਚਰਨਜੀਤ ਸਿੰਘ ਚੰਨੀ, ਸ: ਨਵਜੋਤ ਸਿੰਘ ਸਿੱਧੂ ਅਤੇ ਸ੍ਰੀ ਸੁਨੀਲ ਜਾਖ਼ੜ ਹੀ ਪ੍ਰਚਾਰੇ ਗਏ ਸਨ ਅਤੇ ਸ: ਬਾਜਵਾ ਦਾ ਚਿਹਰਾ ਸਾਹਮਣੇ ਨਹੀਂ ਕੀਤਾ ਗਿਆ ਸੀ।

LEAVE A REPLY

Please enter your comment!
Please enter your name here