ਕਰਨ ਜੌਹਰ ਨੇ ਆਪਣੇ ਸ਼ੋਅ ‘ਕੌਫੀ ਵਿਦ ਕਰਨ’ ਬਾਰੇ ਕੀਤਾ ਵੱਡਾ ਐਲਾਨ

0
152

ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਆਪਣੇ ਚੈਟ ਸ਼ੋਅ ਕੌਫੀ ਵਿਦ ਕਰਨ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਇਹ ਉਸ ਦਾ ਛੋਟੇ ਪਰਦੇ ਦਾ ਕਾਫੀ ਚਰਚਿਤ ਸ਼ੋਅ ਹੈ। ਕੌਫੀ ਵਿਦ ਕਰਨ ‘ਚ ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਖੇਡ ਹਸਤੀਆਂ ਵੀ ਹਿੱਸਾ ਲੈਂਦੀਆਂ ਹਨ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਖੁਲਾਸੇ ਕਰਦੀਆਂ ਰਹਿੰਦੀਆਂ ਹਨ ਪਰ ਹੁਣ ਕੌਫੀ ਵਿਦ ਕਰਨ ਦਾ ਅਗਲਾ ਸੀਜ਼ਨ ਨਹੀਂ ਆਵੇਗਾ।

ਫਿਲਮ ਨਿਰਮਾਤਾ ਕਰਨ ਜੌਹਰ ਨੇ ਇਸ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਕਰਨ ਜੌਹਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਖਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਕਰਨ ਜੌਹਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਦੱਸਿਆ ਹੈ ਕਿ ਕੌਫੀ ਵਿਦ ਕਰਨ ਦਾ ਅਗਲਾ ਸੀਜ਼ਨ ਨਹੀਂ ਆਵੇਗਾ।

ਕਰਨ ਜੌਹਰ ਨੇ ਪੋਸਟ ‘ਚ ਲਿਖਿਆ, ‘ਹੈਲੋ, ਕੌਫੀ ਵਿਦ ਕਰਨ ਹੁਣ ਤਕ 6 ਸੀਜ਼ਨਾਂ ਤੋਂ ਮੇਰੀ ਅਤੇ ਤੁਹਾਡੀ ਜ਼ਿੰਦਗੀ ਦਾ ਹਿੱਸਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਪ੍ਰਭਾਵ ਬਣਾਇਆ ਹੈ ਅਤੇ ਪੌਪ ਸੱਭਿਆਚਾਰ ਦੇ ਇਤਿਹਾਸ ਵਿੱਚ ਇੱਕ ਸਥਾਨ ਵੀ ਪਾਇਆ ਹੈ। ਅਤੇ ਇਸ ਲਈ ਮੈਂ ਭਾਰੀ ਦਿਲ ਨਾਲ ਐਲਾਨ ਕਰ ਰਿਹਾ ਹਾਂ ਕਿ ਕੌਫੀ ਵਿਦ ਕਰਨ ਵਾਪਸ ਨਹੀਂ ਆਵੇਗਾ… – ਕਰਨ ਜੌਹਰ।’ ਕਰਨ ਜੌਹਰ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

LEAVE A REPLY

Please enter your comment!
Please enter your name here