ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦੀ ਮੁਹਿੰਮ ਜਾਰੀ ਹੈ। ਇਸ ਦੇ ਤਹਿਤ ਐਤਵਾਰ ਸਵੇਰੇ 2.45 ਵਜੇ ਏਅਰ ਇੰਡੀਆ ਦੀ ਫਲਾਇਟ 250 ਭਾਰਤੀ ਨਾਗਰਿਕਾਂ ਨੂੰ ਲੈਕੇ ਭਾਰਤ ਵਾਪਸ ਆਈ। ਏਅਰ ਪੋਰਟ ‘ਤੇ ਮੌਜੂਦ Civil Aviation Minister Jyotiraditya Scindia ਨੇ ਯੂਕਰੇਨ ਤੋਂ ਆਏ ਲੋਕਾਂ ਦਾ ਸਵਾਗਤ ਫੁੱਲ ਦੇ ਕੇ ਕੀਤਾ। ਲੈਂਡ ਹੋਣ ਤੋਂ ਬਾਅਦ ਸਿੰਧੀਆ ਨੇ ਜਹਾਜ਼ ‘ਚ ਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਏਅਰ ਇੰਡੀਆ ਦੇ ਕ੍ਰੂ ਮੈਂਬਰਜ਼ ਦਾ ਧੰਨਵਾਦ ਕੀਤਾ । ਕੇਂਦਰੀ ਮੰਤਰੀ ਨੇ ਆਖਿਆ ਕਿ ਇਕ-ਇਕ ਭਾਰਤੀ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਜਾਵੇਗਾ।
ਯੂਕਰੇਨ ‘ਚ ਰੂਸੀ ਫ਼ੌਜੀਆਂ ਦੀ ਕਾਰਵਾਈ ਦੇ ਵਿਚਕਾਰ ਸ਼ਨਿਚਰਵਾਰ ਤੋਂ ਭਾਰਤ ਨੇ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਬੀਤੀ ਸ਼ਾਮ ਪਹਿਲੀ ਉਡਾਣ (AI1944) 219 ਲੋਕਾਂ ਨੂੰ ਲੈ ਕੇ ਮੁੰਬਈ ਪਹੁੰਚੀ। ਦੂਸਰੀ ਉਡਾਣ (AI1942) ਨਾਲ 2 50 ਭਾਰਤੀ ਨਾਗਰਿਕ ਅੱਜ ਸਵੇਰੇ 2.45 ‘ਤੇ ਦਿੱਲੀ ਏਅਰਪੋਰਟ ਪਹੁੰਚ ਗਏ ਹਨ।
ਬੁਡਾਪੇਸਟ (ਹੰਗਰੀ) ਤੋਂ 240 ਭਾਰਤੀ ਨਾਗਰਿਕਾਂ ਨੂੰ ਲੈਕੇ ਆਪਰੇਸ਼ਨ ਗੰਗਾ ਤਹਿਤ ਤੀਸਰੀ ਉਡਾਣ ਦਿੱਲੀ ਲਈ ਰਵਾਨਾ ਹੋਈ ਹੈ।
#FlyAI: HMCA @JM_Scindia receiving the Indian nationals who were flown back to Delhi from Bucharest by AI 1942 on 27th Feb, ’22 early morning, operated to evacuate Indians stranded at war-ravaged Ukraine. Thank you for guiding us on this mission @MoCA_GoI pic.twitter.com/y1DuYcjJTW
— Air India (@airindiain) February 26, 2022