ਇੱਕੋ ਪਰਿਵਾਰ ਦੀਆਂ 5 ਧੀਆਂ ਨੇ ਰਚਿਆ ਇਤਿਹਾਸ, ਜਾਣੋ ਕੀ ਕੀਤਾ ਅਜਿਹਾ ?

0
101

ਰਾਜਸਥਾਨ: ਹੁਣ ਮਹਿਲਾਵਾਂ ਕਿਸੇ ਵੀ ਖੇਤਰ ‘ਚ ਪਿੱਛੇ ਨਹੀਂ ਹਨ। ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ਦੇ ਰਾਵਤਸਰ ਦੀਆਂ ਤਿੰਨ ਸਕੀਆਂ ਭੈਣਾਂ ਨੇ ਇਕੱਠੇ ਆਰ.ਏ.ਐੱਸ. ਅਫਸਰ ਬਣ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਨ੍ਹਾਂ ਤਿੰਨਾਂ ਭੈਣਾਂ ਨੇ ਆਪਣੀ ਮਿਹਨਤ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਚੰਗਾ ਪਾਲਣ-ਪੌਸ਼ਣ ਕੀਤਾ ਜਾਵੇ ਤਾਂ ਧੀਆਂ ਬੋਝ ਨਹੀਂ ਵਰਦਾਨ ਸਾਬਿਤ ਹੁੰਦੀਆਂ ਹਨ। ਰਾਜਸਥਾਨ ਪ੍ਰਸ਼ਾਸਨਿਕ ਸੇਵਾ ’ਚ ਤਿੰਨੋ ਭੈਣਾ ਇਕੱਠੀਆਂ ਬੈਠੀਆਂ ਸਨ ਅਤੇ ਹੁਣ ਇਕੱਠੀਆਂ ਹੀ ਪਾਸ ਵੀ ਹੋਈਆਂ ਹਨ।

ਇਕ ਭੈਣ ਮੰਜੂ ਦਾ 2012 ’ਚ ਰਾਜ ਪ੍ਰਸ਼ਾਸਨਿਕ ਸੇਵਾ ’ਚ ਸਹਿਕਾਰੀ ਵਿਭਾਗ ’ਚ ਚੋਣ ਹੋਈ ਸੀ। ਜਦੋਂ ਕਿ ਸਭ ਤੋਂ ਪਹਿਲੀ ਭੈਣ ਰੋਮਾ ਦੀ ਚੋਣ 2011 ’ਚ ਹੋ ਚੁੱਕੀ ਹੈ। ਹੁਣ ਤਿੰਨ ਹੋਰ ਭੈਣਾਂ ਵੀ ਆਰ.ਏ.ਐੱਸ. ਬਣੀਆਂ ਹਨ। ਇਨ੍ਹਾਂ ਤਿੰਨਾਂ ਭੈਣਾਂ ’ਚ ਅੰਸ਼ੂ ਨੇ ਓ.ਬੀ.ਸੀ. ਗਲਰਸ ’ਚ 31, ਰੀਤੂ ਨੇ 96 ਅਤੇ ਸੁਮਨ ਨੇ 98ਵੀਂ ਰੈਂਕਿੰਗ ਹਾਸਿਲ ਕੀਤੀ ਹੈ। ਕਦੇ ਪੰਜੇ ਭੈਣਾਂ ਪਿੰਡ ਦੇ ਸਰਕਾਰੀ ਸਕੂਲ ’ਚ ਪੜ੍ਹਦੀਆਂ ਸਨ। ਫਿਰ ਮਾਂ-ਬਾਪ ਨੇ ਉਨ੍ਹਾਂ ਨੂੰ ਸ਼ਹਿਰ ਜਾ ਕੇ ਪ੍ਰਾਈਵੇਟ ਸਕੂਲ ’ਚ ਪੜ੍ਹਾਈ ਦਿੱਤੀ।

ਅੱਜ ਹਨੁਮਾਨਗੜ੍ਹ ਜ਼ਿਲ੍ਹੇ ਦੇ ਇੱਕ ਛੋਟੇ ਪਿੰਡ ਦੀਆਂ ਤਿੰਨ ਧੀਆਂ ਨੇ ਇਕੱਠੇ ਆਰ.ਐੱਸ. ਬਣ ਕੇ ਮਾਂ-ਬਾਪ ਦਾ ਸੁਫਨਾ ਸਾਕਾਰ ਕੀਤਾ ਹੈ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਹਨੁਮਾਨਗੜ੍ਹ ਜ਼ਿਲ੍ਹੇ ’ਚ ਰਾਵਤਸਰ ਤਹਿਸੀਲ ਖੇਤਰ ਦੇ ਪਿੰਡ ਭੇਰੁਸਰੀ ਨਿਵਾਸੀ ਕਿਸਾਨ ਸਹਿਦੇਵ ਸਹਾਰਣ ਦੇ ਪੰਜ ਧੀਆਂ ਹਨ ਜਿਨ੍ਹਾਂ ’ਚੋਂ ਦੋ ਧੀਆਂ ਰੋਮਾ ਅਤੇ ਮੰਜੂ ਪਹਿਲਾਂ ਹੀ ਆਰ.ਏ.ਐੱਸ. ’ਚ ਭਰਤੀ ਹੋ ਚੁੱਕੀਆਂ ਸੀ ।ਹੁਣ ਬਾਕੀ ਤਿੰਨ ਧੀਆਂ ਅੰਸ਼ੂ, ਸੁਮਨ ਅਤੇ ਰਿਤੂ ਦੀ ਆਰ.ਏ.ਐੱਸ. ’ਚ ਚੋਣ ਹੋਈ ਹੈ।

LEAVE A REPLY

Please enter your comment!
Please enter your name here