ਆਇਰਨ ਦੀ ਕਮੀ ਨਾਲ ਸਿਹਤ ਕਿਵੇਂ ਹੋ ਸਕਦੀ ਹੈ ਪ੍ਰਭਾਵਿਤ, ਜਾਣੋ

0
56

ਹਰ ਵਿਅਕਤੀ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਜੇ ਤੁਸੀਂ ਇਸ ਵਿੱਚ ਥੋੜ੍ਹਾ ਜਿਹਾ ਵੀ ਲਾਪਰਵਾਹ ਹੁੰਦੇ ਹੋ, ਤਾਂ ਇਸਦਾ ਪ੍ਰਭਾਵ ਬਹੁਤ ਗੰਭੀਰ ਹੋ ਸਕਦਾ ਹੈ। ਇਸ ਲਈ ਨਿਯਮਤ ਕਸਰਤ, ਪੌਸ਼ਟਿਕ ਆਹਾਰ ਅਤੇ ਚੰਗੀ ਨੀਂਦ ਲੈਣਾ ਮਹੱਤਵਪੂਰਨ ਹੈ। ਇਸ ਨਾਲ ਦਿਲ, ਦਿਮਾਗ ਅਤੇ ਤੁਹਾਡਾ ਸਰੀਰ ਤੰਦਰੁਸਤ ਰਹਿੰਦੇ ਹਨ। ਤੁਹਾਡੀ ਪੌਸ਼ਟਿਕ ਖੁਰਾਕ ਲੈਣ ਦਾ ਪ੍ਰਭਾਵ ਸਿਰਫ ਸਰੀਰ ‘ਤੇ ਹੀ ਨਹੀਂ, ਬਲਕਿ ਤੁਹਾਡੇ ਦਿਲ (Heart) ‘ਤੇ ਵੀ ਪੈਂਦਾ ਹੈ। ਦੱਸ ਦਈਏ ਕਿ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਲੈ ਕੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ।

ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਦਹਾਕੇ ਵਿੱਚ ਮੱਧ ਉਮਰ ਦੇ 10 ਪ੍ਰਤੀਸ਼ਤ ਲੋਕ, ਜੋ ਦਿਲ ਨਾਲ ਜੁੜੀਆਂ ਬਿਮਾਰੀਆਂ  ਦਾ ਸ਼ਿਕਾਰ ਹੋਏ, ਉਨ੍ਹਾਂ ਵਿਚਲੀ ਆਇਰਨ ਦੀ ਕਮੀ ਨੂੰ ਦੂਰ ਕਰਕੇ ਉਨ੍ਹਾਂ ਨੂੰ ਬਿਮਾਰ ਹੋਣ ਤੋਂ ਬਚਾਇਆ ਜਾ ਸਕਦਾ ਸੀ। ਅਧਿਐਨ ਦੇ ਨਤੀਜਿਆਂ ਨੂੰ ਯੂਰਪੀਅਨ ਸੁਸਾਇਟੀ ਆਫ਼ ਕਾਰਡੀਓਲੌਜੀ ਦੀ ਜਰਨਲ ‘ਈਐਸਸੀ ਹਾਰਟ ਫੇਲਿਯਰ’ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।

ਹਾਲਾਂਕਿ ਇਸ ਖੋਜ ਦੇ ਲੇਖਕ ਅਤੇ ਯੂਨੀਵਰਸਿਟੀ ਹਾਰਟ ਐਂਡ ਵੈਸਕੁਲੇਚਰ ਸੈਂਟਰ ਹੈਮਬਰਗ, ਜਰਮਨੀ ਦੇ ਡਾ. ਬੇਨੇਡਿਕਟ ਸ਼ਰੇਜ਼ ਨੇ ਦੱਸਿਆ ਕਿ ਇਹ ਇਕ ਅਬਜ਼ਰਵੇਸ਼ਨਲ ਸਟੱਡੀ ਹੈ। ਪਰ ਇਸ ਗੱਲ ਦੇ ਸਬੂਤ ਹਨ ਕਿ ਇਹ ਨਤੀਜੇ ਅੱਗੇ ਦੀ ਖੋਜ ਦਾ ਆਧਾਰ ਬਣ ਸਕਦੇ ਹਨ ਅਤੇ ਆਇਰਨ ਦੀ ਕਮੀ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਦੇ ਵਿਚਕਾਰ ਸੰਬੰਧ ਨੂੰ ਸਾਬਤ ਕਰ ਸਕਦੇ ਹਨ।

ਅਧਿਐਨ ਵਿੱਚ ਸ਼ਾਮਲ 60 ਪ੍ਰਤੀਸ਼ਤ ਲੋਕਾਂ ਵਿੱਚ ਆਇਰਨ ਦੀ ਗੰਭੀਰ ਘਾਟ ਸੀ ਅਤੇ 64 ਪ੍ਰਤੀਸ਼ਤ ਵਿੱਚ ਕਾਰਜਸ਼ੀਲ ਆਇਰਨ ਦੀ ਘਾਟ ਸੀ। ਇਸ ਤੋਂ ਬਾਅਦ 13.3 ਸਾਲਾਂ ਦੇ ਫਾਲੋ-ਅਪ ਅਧਿਐਨ ਵਿੱਚ, ਇਹ ਪਾਇਆ ਗਿਆ ਕਿ 2,212 (18.2%) ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 573 (4.7 ਪ੍ਰਤੀਸ਼ਤ) ਦੀ ਕਾਰਡੀਓਵੈਸਕੁਲਰ ਕਾਰਨਾਂ ਕਰਕੇ ਮੌਤ ਹੋਈ ਸੀ।

ਫੰਕਸ਼ਨਲ ਆਇਰਨ ਦੀ ਘਾਟ ਨੂੰ  ਦਿਲ ਦੀ ਬਿਮਾਰੀ ਦੇ 24 ਪ੍ਰਤੀਸ਼ਤ ਵਧੇਰੇ ਜੋਖਮ ਨਾਲ ਜੋੜਿਆ ਗਿਆ ਹੈ, ਜਦੋਂ ਕਿ ਮੌਤ ਦਾ ਜੋਖਮ 26 ਪ੍ਰਤੀਸ਼ਤ ਜ਼ਿਆਦਾ ਸੀ। ਨਾਲ ਹੀ, ਫੰਕਸ਼ਨਲ ਆਇਰਨ ਦੀ ਘਾਟ ਕਾਰਨ ਮੌਤ ਦਾ ਜ਼ੋਖ਼ਮ ਹੋਰ ਕਾਰਨਾਂ ਕਰਕੇ ਮੌਤ ਦੇ ਜ਼ੋਖ਼ਮ ਨਾਲੋਂ 12 ਪ੍ਰਤੀਸ਼ਤ ਜ਼ਿਆਦਾ ਸੀ।

LEAVE A REPLY

Please enter your comment!
Please enter your name here